ਜਬਰ ਜਨਾਹ ‘ਚ ਅਸਫਲ ਦੋਸ਼ੀਆਂ ਨੇ ਕੀਤੀ ਘਿਣੌਨੀ ਕਰਤੂਤ

gang rape victim
gang rape victim

ਉਂਝ ਤਾਂ ਦੇਸ਼ ਵਿਚ ਮਰਤੀਆਂ ਤੱਕ ਨੂੰ ਪੂਜ ਕੇ ਮਾਂ ਦਾ ਦਰਜ ਦਿੱਤਾ ਜਾਂਦਾ ਹੈ , ਪਰ ਇਨਸਾਨੀ ਰੂਪ ‘ਚ ਮਹਿਲਾਵਾਂ ਨਾਲ ਦਰਿੰਦਗੀ ਦਿਖਾਈ ਜਾਂਦੀ ਹੈ। ਮਾਮਲਾ ਉੱਤਰ ਪ੍ਰਦੇਸ਼ ‘ਚ ਸੋਨਭੱਦਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਕੁੜੀ ਨਾਲ ਜ਼ਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ ਗਈ। ਪਰ ਜਦ ਕੁੜੀ ਵੱਲੋਂ ਆਪਣੀ ਅਸਮਤ ਬਚਾਉਣ ਲਈ ਹੱਥ ਪੈਰ ਮਾਰੇ ਅਤੇ ਆਪਣਾ ਬਚਾਅ ਕੀਤਾ ਗਿਆ ਤਾਂ , ਉਕਤ ਦਰਿੰਦਿਆਂ ਨੇ ਉਸ ਲੜਕੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੀੜਤ ਕੁੜੀ ਦੇ ਭਰਾ ਦੀ ਸ਼ਿਕਾਇਤ ‘ਤੇ ਪੁਲਸ ਤਿੰਨ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ‘ਚ ਲੱਗ ਗਈ ਹੈ।

UP: 17-year-old rape victim tries to commit suicide by consuming poison in  Baghpat - Oneindia News

ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਪੀੜਤਾ ਦੇ ਭਰਾ ਨੇ ਦੱਸਿਆ ਕਿ 20 ਨਵੰਬਰ ਸਵੇਰੇ ਲਗਭਗ 11 ਵਜੇ ਉਸ ਦੀ ਭੈਣ ਆਪਣੇ ਕਿਸੇ ਰਿਸ਼ਤੇਦਾਰ ਦੇ ਇੱਥੇ ਜਾ ਰਹੀ ਸੀ ਕਿ ਉਦੋਂ ਰਸਤੇ ‘ਚ ਵਾਰਡ ਨੰਬਰ 2 ਸਰਕਾਰੀ ਕਾਲੋਨੀ ਕੋਲ ਪਹਿਲਾਂ ਹੀ ਤਿੰਨ ਲੋਕ ਬੈਠੇ ਸਨ, ਜੋ ਉਸ ਦੀ ਭੈਣ ਦਾ ਪਿੱਛਾ ਕਰ ਰਹੇ ਸਨ। ਮੌਕਾ ਮਿਲਦੇ ਹੀ ਤਿੰਨਾਂ ਨੇ ਉਸ ਦੀ ਭੈਣ ਨਾਲ ਜ਼ਬਰਦਸਤੀ ਕੀਤੀ ਅਤੇ ਕਾਲੋਨੀ ਦੇ ਅੰਦਰ ਸਥਿਤ ਇਕ ਕਮਰੇ ‘ਚ ਲੈ ਗਏ, ਜਿੱਥੇ ਉਸ ਨਾਲ ਅਸ਼ਲੀਲ ਹਰਕਤ ਅਤੇ ਛੇੜਛਾੜ ਕਰਨ ਲੱਗੇ।

Rape44 - Galaxy FM 100.2

ਭਰਾ ਨੇ ਦੱਸਿਆ ਕਿ ਹਾਦਸੇ ਦੌਰਾਨ ਭੈਣ ਦੇ ਚੀਕਣ ‘ਤੇ ਗੁਆਂਢ ਦੇ ਲੋਕ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਖੜਕਾਉਣ ਲੱਗੇ। ਉਦੋਂ ਤਿੰਨਾਂ ਨੌਜਵਾਨਾਂ ਨੇ ਛੱਤ ਤੋਂ ਉਸ ਦੀ ਭੈਣ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹੇਠਾਂ ਸੁੱਟ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਉਸ ਦੀ ਭੈਣ ਹੇਠਾਂ ਨਾਲੀ ਕੋਲ ਡਿੱਗੀ ਹੋਈ ਸੀ ਅਤੇ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਈ ਸੀ। ਮੌਕੇ ‘ਤੇ ਤਿੰਨੋਂ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਦੌੜ ਗਏ।

ਪਰਿਵਾਰ ਨੇ ਕੀਤੀ ਇਨਸਾਫ ਦੀ ਅਪੀਲ

ਘੋਰਾਵਲ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਬ੍ਰਜੇਸ਼ ਸਿੰਘ ਅਨੁਸਾਰ ਪੀੜਤਾ ਦੇ ਭਰਾ ਦੀ ਸ਼ਿਕਾਇਤ ‘ਤੇ ਘੋਰਾਵਲ ਥਾਣਾ ਖੇਤਰ ਵਾਸੀ ਅਖਤਰ, ਅਭਿਸ਼ੇਕ ਕੁਮਾਰ ਅਤੇ ਇਕ ਅਣਪਛਾਤੇ ਵਿਰੁੱਧ ਧਾਰਾ 342, 307, 354 ਕ, 354 ਘ ਅਤੇ 7/8 ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।