ਪੰਜਾਬ ਦੀਆਂ ਧੀਆ ਲਈ ਕਮਿਸ਼ਨਡ ਅਫਸਰ ਵਜੋਂ ਕੈਰੀਅਰ ਸ਼ੁਰੂ ਕਰਨ ਲਈ ਸੁਨਿਰੀ ਮੌਕਾ, ਇੰਝ ਕਰ ਸਕਦੇ ਹੋ ਅਪਲਾਈ

ਪੰਜਾਬ ਸਰਕਾਰ ਨੇ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਕੈਰੀਅਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ ਵਿਖੇ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਐਮ.ਬੀ.ਏ.ਐਫ.ਪੀ.ਆਈ), ਮੁਹਾਲੀ ਨੇ ਜੁਲਾਈ 2021 ਤੋਂ ਸ਼ੁਰੂ ਹੋਣ ਵਾਲੇ ਸੱਤਵੇਂ ਬੈਚ ਵਿਚ ਦਾਖਲੇ ਲਈ ਚਾਹਵਾਨਾਂ ਤੋਂ ਬਿਨੈ ਪੱਤਰ ਦੀ ਮੰਗ ਕੀਤੀ ਹੈ।

ਪੰਜਾਬ ਦੀਆਂ ਲੜਕੀਆਂ ਨੂੰ ਕਮਿਸ਼ਨਡ ਅਫਸਰ ਵਜੋਂ ਕੈਰੀਅਰ ਸ਼ੁਰੂ ਕਰਨ ਲਈ ਸੁਨਹਿਰੀ ਮੌਕਾ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਮ.ਬੀ.ਏ.ਐਫ.ਪੀ.ਆਈ. 9 ਏਕੜ ਵਿੱਚ ਫੈਲੀ ਇੱਕ ਪੂਰੀ ਤਰਾਂ ਰਿਹਾਇਸ਼ੀ ਸੰਸਥਾ ਹੈ। ਇੰਸਟੀਚਿਊਟ ਵਿੱਚ ਆਮ ਜਾਣਕਾਰੀ, ਕਮਿਊਨੀਕੇਸ਼ਨ ਸਕਿੱਲਜ਼, ਪ੍ਰਸਨੈਲਿਟੀ ਡਿਵੈਲਪਮੈਂਟ ਤੇ ਆਤਮ-ਵਿਸ਼ਵਾਸ ਸਿਰਜਣਾ, ਐਨ.ਸੀ.ਸੀ. ਸਿਖਲਾਈ, ਸ਼ਰੀਰਕ ਸਿੱਖਿਆ ਅਤੇ ਅੰਦਰੂਨੀ ਤੇ ਬਾਹਰੀ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਪੇਸ਼ੇਵਰਾਂ ਵਲੋਂ ਐੱਸ.ਐੱਸ.ਬੀ. ਅਤੇ ਆਰਮਡ ਫੋਰਸਿਜ਼ ਵਿੱਚ ਜਾਣ ਲਈ ਦਾਖਲਾ ਪ੍ਰੀਖਿਆ ਦੀ ਸਿਖਲਾਈ ਦਿੱਤੀ ਜਾਵੇਗੀ।ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ'ਚ ਸ਼ਾਮਲ ਹੋਣ ਲਈ ਵਿਧਾਇਕਾਂ 'ਤੇ ਸ਼ਰਤ ਲਾਗੂ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ

ਬੁਲਾਰੇ ਨੇ ਅੱਗੇ ਦੱਸਿਆ ਕਿ ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐਮ.ਸੀ. ਐਮ. ਡੀ.ਏ.ਵੀ. ਕਾਲਜ ਚੰਡੀਗੜ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਂਦੀ ਹੈ। ਬਿਨੈਕਾਰਾਂ ਲਈ ਮੁੱਢਲੀ ਯੋਗਤਾ ਵਿਚ ਪੰਜਾਬ ਦਾ ਵਸਨੀਕ ਹੋਣਾ , ਮੌਜੂਦਾ ਸਮੇਂ ਵਿਚ ਕਿਸੇ ਵੀ ਸਟ੍ਰੀਮ ਅਤੇ ਕਿਸੇ ਵੀ ਬੋਰਡ ਤੋਂ 10 + 2 ਅਤੇ ਮਾਰਚ / ਅਪ੍ਰੈਲ 2021 ਵਿਚ (10 + 2) ਪਾਸ ਕਰਨਾ, 1 ਜੁਲਾਈ 2021 ਨੂੰ 16 ਸਾਲ ਜਾਂ ਇਸ ਤੋਂ ਵੱਧ ਹੋਣਾ ਸ਼ਾਮਲ ਹੈ।

ਚਾਹਵਾਨ ਉਮੀਦਵਾਰ ਦਾਖਲਾ ਪ੍ਰੀਖਿਆ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਜਲਜ਼ ਦੇ ਿਕ http:// recruitment-portal.in or http:// mbafpigirls.in ‘ਤੇ ਕਲਿੱਕ ਕਰਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਹ ਲਿੰਕ 4 ਮਾਰਚ, 212121 ਤੋਂ 28 ਅਪ੍ਰੈਲ, 2021 ਤੱਕ ਉਪਲਬਧ ਹੋਣਗੇ।

ਵਧੇਰੇ ਜਾਣਕਾਰੀ ਜਾਂ ਪੁੱਛਗਿੱਛ ਲਈ ਉਮੀਦਵਾਰ 0172-2233105 ’ਤੇ ਸੰਪਰਕ ਕਰ ਸਕਦੇ ਹਨ ਜਾਂ ਈਮੇਲ: maibhagoafpi@yahoo.in . ਜਾਂ www.mbafpigirls.in ਵੈਬਸਾਈਟ ਜਾਂ ਸੀ.ਡੈਕ ਦੀ ਵੈਬਸਾਈਟ: http://recruitment portal.in ‘ਤੇ ਜਾ ਸਕਦੇ ਹਨ। ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਐਮ.ਬੀ.ਏ.ਐਫ.ਪੀ.ਆਈ. ਦਾ ਕਿਤੇ ਵੀ ਕਿਸੇ ਵੀ ਪ੍ਰਵੇਸ਼ ਪ੍ਰੀਖਿਆ ਸਿਖਲਾਈ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ।