Sat, Apr 20, 2024
Whatsapp

ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇੱਕ ਜਥਾ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਾ

Written by  Pardeep Singh -- September 18th 2022 09:01 PM
ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇੱਕ ਜਥਾ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਾ

ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇੱਕ ਜਥਾ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਾ

ਅੰਮ੍ਰਿਤਸਰ: ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇਕ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਿਆ ਹੈ। ਇਸ ਜਥੇ ਵਿੱਚ 62 ਦੇ ਕਰੀਬ ਪਾਕਿਸਤਾਨੀ ਹਿੰਦੂ ਤੀਰਥ ਯਾਤਰੀ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇਕ ਆਸ਼ਰਮ ਵਿਚ ਹੋ ਰਹੇ ਸੰਮੇਲਨ ਵਿੱਚ ਭਾਗ ਲੈਣ ਆਏ ਹਨ। ਇਹ ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਜਥਾ 25 ਦਿਨ ਦੇ ਵੀਜ਼ੇ ਉਤੇ ਭਾਰਤ ਆਇਆ ਹੈ ਅਤੇ 12 ਅਕਤੂਬਰ ਨੂੰ ਇਹ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਹ ਜਥਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਗੋਟਕੀ ਸ਼ਹਿਰ ਤੋਂ ਭਾਰਤ ਵਿਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ  ਤੀਰਥ ਯਾਤਰੀਆਂ ਨੇ ਕਿਹਾ ਹੈ ਕਿ ਅਸੀਂ ਆਪਣੇ ਬਾਬਾ ਜੀ ਦੀ ਬਰਸੀ ਮਨਾਉਣ ਲਈ ਭਾਰਤ ਵਿੱਚ 25 ਦਿਨਾਂ ਦੇ ਵੀਜ਼ੇ ਉੱਤੇ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਸਾਡੇ ਬਾਬਾ ਜੀ ਦਾ ਆਸ਼ਰਮ ਹੈ ਅਤੇ  22-23-24 ਤਾਰੀਖ ਨੂੰ ਬਰਸੀ ਮਨਾਈ ਜਾ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣਾ ਹੈ। ਉਨ੍ਹਾਂ ਕਿਹਾ ਕਿ ਅੱਜ ਐਤਵਾਰ ਦੀ ਰਾਤ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਚ ਬਤੀਤ ਕਰਾਂਗੇ ਅਤੇ ਸਵੇਰੇ ਤੜਕਸਾਰ ਚਾਰ ਵਜੇ ਦੀ ਟਰੇਨ ਵਿੱਚ ਨਾਗਪੁਰ ਲਈ ਰਵਾਨਾ ਹੋ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਤੇ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਮੂਲ ਸੁਖਾਵਾਂ ਬਣੇ ਅਸੀਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪ੍ਰੋਟੋਕੋਲ ਅਧਿਕਾਰੀ ਅਰੁਣ ਕਾਂਤ ਨੇ ਦੱਸਿਆ ਕਿ 62 ਦੇ ਕਰੀਬ ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇਕ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਾ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ 25 ਦਿਨ ਦੇ ਵੀਜ਼ੇ ਉੱਤੇ ਭਾਰਤ ਦੇ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ ਇਕ ਆਸ਼ਰਮ ਵਿਚ ਸੰਮੇਲਨ ਵਿੱਚ ਭਾਗ ਲੈਣ ਲਈ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਬੱਸਾਂ ਇਹ ਜਥੇ ਨੂੰ ਲੈਣ ਲਈ ਭੇਜੀਆਂ ਹਨ ਇਹ ਜਥਾ ਸ਼੍ਰੋਮਣੀ ਕਮੇਟੀ ਦੀ ਸਾਰਾਗੜ੍ਹੀ ਸਰਾਂ ਵਿੱਚ ਰਹੇਗਾ ਅਤੇ ਸਵੇਰੇ ਤੜਕਸਾਰ ਚਾਰ ਵਜੇ ਦੀ ਟਰੇਨ ਤੇ ਨਾਗਪੁਰ ਲਈ ਰਵਾਨਾ ਹੋ ਜਾਵੇਗਾ।ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਇਸ ਜਥੇ ਵਿਚ 25 ਦੇ ਕਰੀਬ ਮਰਦ ਤੇ 37 ਦੇ ਕਰੀਬ ਔਰਤਾਂ ਸ਼ਾਮਿਲ ਹਨ। ਇਹ ਵੀ ਪੜ੍ਹੋ:ਕੁੜੀਆਂ ਦੀ ਇਤਰਾਜ਼ਯੋਗ ਵੀਡੀਓਜ਼ ਮਾਮਲੇ 'ਚ ਚੰਡੀਗੜ੍ਹ ਯੂਨੀਵਰਸਿਟੀ ਨੇ ਦਿੱਤੀ ਸਫ਼ਾਈ -PTC News


Top News view more...

Latest News view more...