ਸੜਕ ਹਾਦਸੇ ‘ਚ ਕਬੱਡੀ ਖਿਡਾਰੀ ਦੀ ਹੋਈ ਮੌਤ, ਸੋਗ ‘ਚ ਪਰਿਵਾਰ

kabdi playar
kabdi playar

ਅੱਜ ਖੇਡ ਜਗਤ ਵਿਚ ਉਸ ਵੇਲੇ ਸੋਗ ਦੀ ਲਗਿਰ ਦੌੜ ਗਈ ਜਦ ਸਭ ਨੂੰ ਇਹ ਪਤਾ ਲੱਗਿਆ ਕਿ ਕਬੱਡੀ ਦੇ ਖਿਡਾਰੀ ਕੁਲਦੀਪ ਸਿੰਘ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ, ਦਰਅਸਲ ਗੋਰਾਇਆ ਮੇਨ ਹਾਈਵੇਅ ’ਤੇ ਹੋਏ ਇਕ ਦਰਦਨਾਕ ਸੜਕੀ ਹਾਦਸੇ ’ਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਜਦ ਮੌਕੇ ‘ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕਬੱਡੀ ਖਿਡਾਰੀ ਕੁਲਦੀਪ ਸਿੰਘ ਕੀਪਾ ਪੁੱਤਰ ਅਮਰਜੀਤ ਰਾਮ ਅਤੇ ਆਂਚਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਢੰਡਾ ਹੈ ,ਕੁਲਦੀਪ ਸਿੰਘ ਕੀਪਾ kabdi playar

ਕੁਲਦੀਪ ਸਿੰਘ ਕੀਪਾ kabdi playar kabdi playarRead More : ਸਹੁਰਿਆਂ ਦੇ ਜ਼ੁਲਮ ਦੀ ਸ਼ਿਕਾਰ ਧੀ ਨੇ ਮਰਨ ਤੋਂ ਪਹਿਲਾਂ ਮਾਂ ਨੂੰ ਕਹੀ ਆਖਰੀ ਗੱਲ

ਜੋ ਕਿ ਆਪਣੀ ਅਲਟੋ ਕਾਰ ਨੰਬਰ ਪੀ. ਬੀ. 37 ਐੱਚ 8393 ਵਿਚ ਸਵਾਰ ਹੋ ਕੇ ਫਗਵਾੜਾ ਵੱਲੋਂ ਆਪਣੇ ਪਿੰਡ ਵੱਲ ਨੂੰ ਆ ਰਹੇ ਸਨ, ਜਦ ਉਹ ਗੋਰਾਇਆ ਨੇੜੇ ਪੁੱਜੇ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਪਲਟ ਗਈ ਅਤੇ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।ਗੋਰਾਇਆ ਮੇਨ ਹਾਈਵੇਅ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਕਬੱਡੀ ਖਿਡਾਰੀ ਦੀ ਮੌਤ

READ more : ਲੈਫਟੀਨੈਂਟ ਕਰਨਲ ‘ਭਰਤ’ ਨੇ 35 ਘੰਟੇ 32 ਮਿੰਟ ਸਾਈਕਲ ਚਲਾ ਕੇ ਬਣਾਏ ਨਵੇਂ ਰਿਕਾਰਡਦੋਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਕਲਦੀਪ ਸਿੰਘ ਨੇ ਦਮ ਤੋੜ ਦਿੱਤਾ ਅਤੇ ਆਂਚਲ ਕੁਮਾਰ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਕੁਲਦੀਪ ਕਬੱਡੀ ਦਾ ਖਿਡਾਰੀ ਸੀ, ਜੋਕਿ ਪੇਂਡੂ ਪੱਧਰ ’ਤੇ ਕਬੱਡੀ ਖੇਡਦਾ ਸੀ। ਮੌਕੇ ’ਤੇ ਪੁੱਜੇ ਥਾਣਾ ਗੋਰਾਇਆ ਦੇ ਐੱਸ. ਆਈ. ਦਿਨੇਸ਼ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ’ਚ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।