ਪੰਜਾਬ

ਲੁਧਿਆਣਾ ਦੀ ਲੂਣ ਮੰਡੀ 'ਚ ਵੱਡੀ ਮਾਤਰਾ 'ਚ ਪਟਾਕੇ ਹੋਏ ਬਰਾਮਦ, ਪੁਲਿਸ ਨੇ ਪਰਚਾ ਕੀਤਾ ਦਰਜ

By Riya Bawa -- September 14, 2022 12:42 pm -- Updated:September 14, 2022 1:58 pm

ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪੁਲਿਸ ਨੇ ਪਟਾਕੇ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਪਟਾਕਿਆਂ ਦੇ ਵਪਾਰੀਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੋ ਸਮੇਂ ਤੋਂ ਪਹਿਲਾਂ ਪਟਾਕਿਆਂ ਨੂੰ ਗੋਦਾਮਾਂ 'ਚ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਕੋਲ ਪਟਾਕਿਆਂ ਦਾ ਲਾਇਸੈਂਸ ਨਹੀਂ ਹੈ, ਉਨ੍ਹਾਂ 'ਤੇ ਪੁਲਿਸ ਨੇ ਡੰਡੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ।

Firecrackers

ਦੱਸ ਦੇਈਏ ਕਿ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੇਰ ਰਾਤ ਗੁੜਮੰਡੀ ਦੇ ਪਿੱਛੇ ਸਥਿਤ ਲੂਣ ਮੰਡੀ 'ਚ ਛਾਪੇਮਾਰੀ ਕੀਤੀ। ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਇੱਕ ਪਟਾਕੇ ਵਪਾਰੀ ਨੇ ਸੜਕ 'ਤੇ ਹੀ ਤਰਪਾਲ ਵਿੱਚ ਪਟਾਕਿਆਂ ਦੇ ਡੱਬੇ ਲੁਕੋ ਕੇ ਰੱਖੇ ਹਨ। ਇਸ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਜਿਥੋਂ ਵੱਡੀ ਮਾਤਰਾ ਵਿੱਚ ਪਟਾਕੇ ਬਰਾਮਦ ਹੋਏ। ਬੇਸ਼ੱਕ ਇਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਪਟਾਕਾ ਕਾਰੋਬਾਰੀਆਂ ਜਾਂ ਲਾਈਸੈਂਸ ਧਾਰਕਾਂ ਨੂੰ ਸਹੀ ਅਤੇ ਸੁਰੱਖਿਅਤ ਜਗ੍ਹਾ ਪਟਾਕੇ ਕੇ ਰੱਖਣ ਦੀ ਅਪੀਲ ਕੀਤੀ ਹੈ।

Firecrackers

ਇਹ ਵੀ ਪੜ੍ਹੋ:BMW ਪੰਜਾਬ 'ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ: ਭਗਵੰਤ ਮਾਨ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਰੁਪਿੰਦਰ ਸਰਾਂ ਨੇ ਦੱਸਿਆ ਕਿ ਨਮਕ ਮੰਡੀ ਵਿੱਚ ਤਰਪਾਲ ਪਾ ਕੇ ਰੱਖੇ ਪਟਾਖੇ ਮਿਲੇ ਸਨ ਜਿਨ੍ਹਾਂ ਨੂੰ ਕਬਜ਼ੇ ਵਿੱਚ ਲਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਨੇ ਪਟਾਕੇ ਲਾਇਸੰਸ ਧਾਰਕਾਂ ਨੂੰ ਅਪੀਲ ਵੀ ਕੀਤੀ ਕਿ ਪਟਾਕਿਆਂ ਨੂੰ ਸੁਰੱਖਿਅਤ ਜਗ੍ਹਾ ਉਪਰ ਰੱਖਿਆ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਨਾ ਵਾਪਰੇ।

(ਨਵੀਨ ਸ਼ਰਮਾ ਦੀ ਰਿਪੋਰਟ )

-PTC News

  • Share