ਮੁੱਖ ਖਬਰਾਂ

CCTV 'ਚ ਕੈਦ ਹੋਇਆ ਰੇਹੜੀ ਵਾਲੇ ਮਜ਼ਦੂਰ ਦੀ ਮੌਤ ਦਾ ਭਿਆਨਕ ਮੰਜ਼ਰ

By Jagroop Kaur -- March 23, 2021 10:05 pm -- Updated:March 23, 2021 10:05 pm

ਸੰਗਰੂਰ-ਭਵਾਨੀਗੜ੍ਹ ਦੇ ਨੇੜਲੇ ਪਿੰਡ ਘਰਾਚੋਂ ਵਿਖੇ ਇਕ ਵੱਡੀ ਘਟਨਾ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਪਿੰਡ ਘਰਾਚੋਂ ਵਿਖੇ ਸੰਘਰੇੜੀ ਨੂੰ ਜਾਂਦੀ ਸੜਕ ਵਾਲੇ ਮੋੜ ਤੇ ਇਕ ਇੱਟਾਂ ਢੋਣ ਵਾਲੇ ਟਰੈਕਟਰ ਟਰਾਲੀ ਵੱਲੋਂ ਰੇਹੜੀ ਤੇ ਸਬਜ਼ੀ ਵੇਚਣ ਵਾਲੇ ਇਕ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਇਹ ਸੜਕ ਕਿਨਾਰੇ ਦੁਕਾਨ ਦੀ ਕੰਧ ਅਤੇ ਟਰੈਕਟਰ ਵਿਚਕਾਰ ਆ ਕੇ ਰੇਹੜੀ ਵਾਲਾ ਵਿਅਕਤੀ ਬੁਰੇ ਤਰੀਕੇ ਨਾਲ ਜਖਮੀ ਹੋ ਗਿਆ ਅਤੇ ਗੰਭੀਰ ਰੂਪ ਨਾਲ ਉਸ ਵਿਅਕਤੀ ਦਾ ਪੇਟ ਪਾੜ ਜਾਣ ਕਾਰਨ ਸਮੇਂ ਉੱਪਰ ਹੀ ਉਸਦੀ ਮੌਤ ਹੋ ਗਈ|

ਜਿਸ ਦੀ ਕਿ ਪਚਵੰਜਾ ਸੱਠ ਸਾਲ ਤਕਰੀਬਨ ਉਮਰ ਸੀ ਅਤੇ ਪਾਲਾ ਸਿੰਘ ਨਾਮ ਸੀ ਉਸ ਨੂੰ ਉਸ ਵਕਤ ਪਟਿਆਲਾ ਹਸਪਤਾਲ ਵਿਖੇ ਲੈ ਗਏ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ।

ਜਾਣਕਾਰੀ ਮੁਤਾਬਕ ਸਥਾਨਕ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਘਰਾਚੋਂ ਵਿਖੇ ਪਿੰਡ ਸੰਘਰੇੜ੍ਹੀ ਸੜਕ ’ਤੇ ਇੱਕ ਸਬਜ਼ੀ ਵਿਕਰੇਤਾ ਪਾਲਾ ਸਿੰਘ (60 ਸਾਲ) ਨੂੰ ਬੇਕਾਬੂ ਟਰੈਕਟਰ-ਟਰਾਲੀ ਨੇ ਫੇਟ ਮਾਰਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਸੀ। ਇਲਾਜ ਲਈ ਉਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਪਰ ਉਸ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ।ਮ੍ਰਿਤਕ ਗਰੀਬ ਪਰਿਵਾਰ ’ਚੋਂ ਸੀ ਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਸਥਾਨਕ ਪੁਲਸ ਨੇ ਟਰੈਕਟਰ ਚਾਲਕ ਸਿਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸੰਘਰੇੜ੍ਹੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Click here to follow PTC News on Twitter.

  • Share