Sat, Apr 20, 2024
Whatsapp

ਕਲਯੁਗ : ਪਤਨੀ ਨਾਲ ਮਿਲ ਕੇ ਸਕੇ ਭਰਾ ਨੂੰ ਕੀਤਾ ਜ਼ਿੰਦਾ ਅੱਗ ਦੇ ਹਵਾਲੇ

Written by  Jagroop Kaur -- November 01st 2020 02:12 PM
ਕਲਯੁਗ : ਪਤਨੀ ਨਾਲ ਮਿਲ ਕੇ ਸਕੇ ਭਰਾ ਨੂੰ ਕੀਤਾ ਜ਼ਿੰਦਾ ਅੱਗ ਦੇ ਹਵਾਲੇ

ਕਲਯੁਗ : ਪਤਨੀ ਨਾਲ ਮਿਲ ਕੇ ਸਕੇ ਭਰਾ ਨੂੰ ਕੀਤਾ ਜ਼ਿੰਦਾ ਅੱਗ ਦੇ ਹਵਾਲੇ

ਜਲੰਧਰ : ਖੂਨ ਦੇ ਰਿਸ਼ਤੇ ਅੱਜ ਜਿਵੇਂ ਪਾਣੀ ਹੁੰਦੇ ਜਾ ਰਹੇ ਹਨ । ਲੋਕ ਰਿਸ਼ਤਿਆਂ ਤੋਂ ਮੂੰਹ ਮੋੜ ਰਹੇ ਨੇ , ਆਪਣਾ ਆਪ ਗੁਆ ਰਹੇ ਨੇ , ਨਿਤ ਦਿਨ ਰਿਸ਼ਤਿਆਂ ਨੂੰ ਤਾਰ ਤਾਰ ਕਰਦੀਆਂ ਖਬਰਾਂ 'ਚ ਅੱਜ ਦਿੱਲ ਨੂੰ ਕੰਬਾਉਣ ਵਾਲੀ ਖਬਰ ਆਈ ਹੈ ਜਲੰਧਰ ਦੇ ਟੈਗੋਰ ਐਵੇਨਿਊ ਇਲਾਕੇ ਤੋਂ , ਜਿਥੇ ਇਕ ਵਿਅਕਤੀ ਆਪਣੇ ਹੀ ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ ਅਤੇ ਉਸ ਨੇ ਸਕੇ ਭਰਾ ਨੂੰ ਜਿਊਂਦਾ ਸਾੜ ਕੇ ਬੇ ਰਹਿਮ ਮੌਤ ਦੇ ਦਿੱਤੀ । ਕਿਸੇ ਗੱਲ ਨੂੰ ਲੈ ਕੇ ਦੋ ਭਰਾਵਾਂ 'ਚ ਤਕਰਾਰ ਹੋ ਗਿਆ ਅਤੇ ਇਹ ਤਕਰਾਰ ਇੰਨਾ ਵਧਿਆ ਕਿ ਭਰਾ ਨੇ ਆਪਣੇ ਹੀ ਸਕੇ ਭਰਾ ਨੂੰ ਦੂਜੇ ਭਰਾ ਅਤੇ ਭਾਬੀ ਨਾਲ ਮਿਲ ਕੇ ਅੱਗ ਲਾ ਦਿੱਤਾ ।Punjab: Brother of man who eloped with girl burnt alive, 3 arrestedਮ੍ਰਿਤਕ ਰਾਜੇਸ਼ ਕੁਮਾਰ ਨੇ ਹਸਪਤਾਲ 'ਚ ਇਲਾਜ ਦੌਰਾਨ ਆਪਣੇ ਬਿਆਨ ਦਿੱਤੇ ਸਨ ਕਿ ਉਸਦੀ ਇਹ ਹਾਲਤ ਦਾ ਜ਼ਿਮੇਂਵਾਰ ਉਸਦੇ ਸਕੇ ਭਰਾ ਭਰਜਾਈ ਹਨ। ਮਿਲੀ ਜਾਣਕਾਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋ ਭਰਾਵਾਂ 'ਚ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਭਰਾ ਨੇ ਆਪਣੇ ਹੀ ਸਕੇ ਭਰਾ ਨੂੰ ਦੂਜੇ ਭਰਾ ਅਤੇ ਭਾਬੀ ਨਾਲ ਮਿਲ ਕੇ ਅੱਗ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵੱਜੋਂ ਹੋਈ ਹੈ, ਜਿਸ ਨੇ ਹਸਪਤਾਲ 'ਚ ਇਲਾਜ ਦੌਰਾਨ ਆਪਣੇ ਬਿਆਨ ਦਿੱਤੇ ਸਨ। man-burned-alive- man-burned-alive- ਉਥੇ ਹੀ ਦੂਜੇ ਪਾਸੇ ਮਾਮਲੇ 'ਚ ਨਾਮਜਦ ਰਾਜੇਸ਼ ਦੇ ਭਰਾ ਅਤੇ ਭਾਬੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ ਜਦਕਿ ਰਾਜੇਸ਼ ਨੇ ਆਪਣੇ ਬਿਆਨ 'ਚ ਸਿੱਧੇ ਤੌਰ 'ਤੇ ਭਰਾ ਅਤੇ ਭਾਬੀ ਦਾ ਨਾਂ ਲਿਆ ਹੈ। ਉਥੇ ਹੀ ਮ੍ਰਿਤਕ ਨੂੰ ਜਾਨਣ ਵਾਲੇ ਗੁਆਂਢੀਆਂ ਨੇ ਦੱਸਿਆ ਕਿ ਰਾਜੇਸ਼ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਸੀ ਅਤੇ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਸੀ ।ਮਾਮਲੇ 'ਚ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜੇਸ਼ ਦੇ ਜਾਣਕਾਰ ਨੇ ਦੱਸਿਆ ਕਿ ਸ਼ਾਮ ਦੇ ਕਰੀਬ ਉਨ੍ਹਾਂ ਨੇ ਵੇਖਿਆ ਕਿ ਰਾਜੇਸ਼ ਨੂੰ ਅੱਗ ਲੱਗੀ ਹੋਈ ਸੀ ਅਤੇ ਉਹ ਆਪਣੇ ਆਪ ਬਾਹਰ ਦੌੜ ਰਿਹਾ ਸੀ ਅਤੇ ਗਲੀ 'ਚ ਇਕ ਪਲਾਟ 'ਚ ਜਾ ਕੇ ਡਿੱਗ ਗਿਆ ਸੀ। ਜਿਸ ਤੋਂ ਬਾਅਦ ਸਥਾਨਕ ਵਾਸੀਆਂ ਜਿਸ ਕਾਰਨ ਉਸ ਅੱਗ 'ਚ ਰਾਜੇਸ਼ ਕੁਮਾਰ ਜ਼ਿਆਦਾ ਝੁਲਸ ਗਿਆ। ਮੁਹੱਲੇ ਵਾਲਿਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ।man-burned-alive man-burned-alive : ਫਿਲਹਾਲ ਮਾਮਲਾ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ -5 'ਚ ਦਰਜ ਹੈ ਜਿਥੇ ਏ.ਐੱਸ.ਆਈ.ਮੋਹਨ ਸਿੰਘ ਨੇ ਦੱਸਿਆ ਕਿ ਰਾਜੇਸ਼ ਦੇ ਬਿਆਨ ਦਰਜ ਕਰ ਲਏ ਗਏ ਸਨ, ਜਿਸ 'ਚ ਰਾਜੇਸ਼ ਨੇ ਆਪਣੇ ਭਰਾ ਕੇਦਾਰਨਾਥ, ਨਰਿੰਦਰ ਕੁਮਾਰ ਅਤੇ ਭਾਬੀ ਨੂੰ ਅੱਗ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਜਲਦ ਹੀ ਤੱਥਾਂ ਦੇ ਅਧਾਰ 'ਤੇ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇਗੀ।


Top News view more...

Latest News view more...