Sat, Apr 20, 2024
Whatsapp

ਦਿੱਲੀ: CAA ਖਿਲਾਫ ਪ੍ਰਦਰਸ਼ਨ ਦੌਰਾਨ ਨੌਜਵਾਨ ਨੇ ਚਲਾਈ ਗੋਲੀ, 1 ਜ਼ਖਮੀ

Written by  Jashan A -- January 30th 2020 02:26 PM
ਦਿੱਲੀ: CAA ਖਿਲਾਫ ਪ੍ਰਦਰਸ਼ਨ ਦੌਰਾਨ ਨੌਜਵਾਨ ਨੇ ਚਲਾਈ ਗੋਲੀ, 1 ਜ਼ਖਮੀ

ਦਿੱਲੀ: CAA ਖਿਲਾਫ ਪ੍ਰਦਰਸ਼ਨ ਦੌਰਾਨ ਨੌਜਵਾਨ ਨੇ ਚਲਾਈ ਗੋਲੀ, 1 ਜ਼ਖਮੀ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟ੍ਰੇਸ਼ਨ ਖਿਲਾਫ ਵਿਰੋਧ 'ਚ ਜਾਮੀਆ ਤੋਂ ਰਾਜਘਾਟ ਤੱਕ ਮਾਰਚ ਕਰ ਰਹੇ ਲੋਕਾਂ 'ਤੇ ਇੱਕ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ 1 ਨੌਜਵਾਨ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮਾਰਚ 'ਚ ਤਾਇਨਾਤ ਦਿੱਲੀ ਪੁਲਿਸ ਤੋਂ ਸਿਰਫ 10 ਮਿੱਤਰ ਦੀ ਦੂਰੀ 'ਤੇ ਨੌਜਵਾਨ ਨੇ ਗੋਲੀ ਚਲਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਹੋਰ ਪੜ੍ਹੋ:ਨਾਗਰਿਕਤਾ ਸੋਧ ਕਾਨੂੰਨ: ਦਿੱਲੀ ਦੇ ਕਈ ਇਲਾਕਿਆਂ 'ਚ ਇੰਟਰਨੈੱਟ ਤੇ ਕਾਲਿੰਗ ਸੇਵਾਵਾਂ ਬੰਦ https://twitter.com/ANI/status/1222798700113735681?s=20 ਤੁਹਾਨੂੰ ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟ੍ਰੇਸ਼ਨ ਖਿਲਾਫ ਜਾਮੀਆ ਤੋਂ ਰਾਜਘਾਟ ਤੱਕ ਮਾਰਚ ਸ਼ੁਰੂ ਹੋ ਚੁੱਕਾ ਹੈ। ਇਸ ਮਾਰਚ 'ਚ ਵੱਡੀ 'ਚ ਲੋਕ ਸ਼ਾਮਿਲ ਹਨ। -PTC News


Top News view more...

Latest News view more...