Wed, Apr 24, 2024
Whatsapp

ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ, ਸੜਕ ਵਿਚਾਲੇ ਲਵਾਰਿਸ ਮਿਲੀ ਲਾਸ਼

Written by  Jagroop Kaur -- June 03rd 2021 05:02 PM
ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ, ਸੜਕ ਵਿਚਾਲੇ ਲਵਾਰਿਸ ਮਿਲੀ ਲਾਸ਼

ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ, ਸੜਕ ਵਿਚਾਲੇ ਲਵਾਰਿਸ ਮਿਲੀ ਲਾਸ਼

ਇਕ ਪਾਸੇ ਤਾਂ ਕੈਪਟਨ ਸਰਕਾਰ ਵੱਲੋਂ ਦਾਅਵੇ ਝੂਠੇ ਨਿਕਲੇ ਉਥੇ ਹੀ ਦੂਜੇ ਪਾਸੇ ਨਸ਼ੇ ਦੇ ਕਾਰੋਬਾਰੀ ਵੀ ਆਪਣੀ ਇਨਸਾਨੀਅਤ ਨੂੰ ਰਦੇ ਹੋਏ ਪੈਸਾ ਕਮਾਉਣ ਦੇ ਲਾਲਚ ਹੇਠ ਮਾਸੂਮ ਜਿੰਦਗੀਆਂ ਨਾਲ ਖਿਲਵਾੜ ਕਰਦੇ ਆ ਰਹੇ ਹਨ ਨਸ਼ੇ ਦੀ ਸਪਲਾਈ ਕਰ ਕਰ ਕੇ ਲੋਕਾਂ ਦੀ=ਏ ਜਵਾਨ ਪੁੱਟਣ ਦੀਆਂ ਜਾਨਾਂ ਲੈ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇਨੋਵਾਲ ਖੁਰਦ ਦੇ ਨਜ਼ਦੀਕ ਤੋਂ ਇਕ ਨੌਜਵਾਨ ਦੀ ਅੱਜ ਮ੍ਰਿਤਕ ਦੇਹ ਮਿਲਣ ਦਾ ਸਮਾਚਾਰ ਹੈ। ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ Read more : ਪੰਜਾਬ ਦੇ ਨਵੇਂ ਸਥਾਪਿਤ 23ਵੇਂ ਜ਼ਿਲ੍ਹੇ ਮਲੇਰਕੋਟਲਾ ਸ਼ਹਿਰ ਦੀ ਕਮਾਨ ਆਈ… ਗੜਸ਼ੰਕਰ ਨਵਾਂਸ਼ਹਿਰ ਰੋਡ ’ਤੇ ਪਿੰਡ ਦੇਨੋਵਾਲ ਖੁਰਦ ਦੇ ਸ਼ਰਾਬ ਦੇ ਠੇਕੇ ਦੇ ਨਜ਼ਦੀਕ ਤੋਂ ਮਿਲੀ ਇਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਸੀ। ਮੌਕੇ ’ਤੇ ਗੜਸ਼ੰਕਰ ਪੁਲਿਸ ਤੋਂ ਏ. ਐੱਸ. ਆਈ. ਰਾਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਪਹੁੰਚੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋ ਇਕ ਸਰਿਜ਼ ਅਤੇ ਇਕ ਫੋਨ ਬਰਾਮਦ ਹੋਇਆ ਹੈ ਜਿਸ ਤੋਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਮ੍ਰਿਤਕ ਦੀ ਉਮਰ ਕਰੀਬ 35 ਸਾਲ ਮੰਨੀ ਜਾ ਰਹੀ ਹੈ। Philadelphias Drug Overdose Death Rate Among Highest in Nation | The Pew  Charitable Trusts Read More :ਕੰਵਰਦੀਪ ਕੌਰ ਹੋਣਗੇ ਜ਼ਿਲ੍ਹਾ ਮਾਲੇਰਕੋਟਲਾ ਦੇ ਪਹਿਲੇ ਐੱਸਐੱਸਪੀ ਉਸ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਵਿਚ ਸ਼ਨਾਖ਼ਤ ਲਈ ਰੱਖ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਗੜਸ਼ੰਕਰ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋ ਇਕ ਸਰਿਜ਼ ਸੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਕਤ ਨੌਜਵਾਨ ਦੀ ਜਾਨ ਚਲੀ ਗਈ ਹੈ।


Top News view more...

Latest News view more...