ਮੁੱਖ ਖਬਰਾਂ

ਸਿਰਫਿਰੇ ਆਸ਼ਿਕ ਨੇ ਪਹਿਲਾਂ ਕਤਲ ਕੀਤੇ 2 ਮਾਸੂਮ ਬੱਚੇ, ਫਿਰ ਲਈ ਆਪਣੀ ਵੀ ਜਾਨ

By Jagroop Kaur -- March 06, 2021 7:21 pm -- Updated:March 06, 2021 7:22 pm
ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਦੋ ਬੱਚਿਆਂ ਦੀ ਮਾਂ ਨੂੰ ਇਕ ਤਰਫਾ ਪਿਆਰ ਕਰਨ ਵਾਲੇ ਸਿਰਫਿਰੇ ਆਸ਼ਿਕ ਨੇ ਮਹਿਲਾ ਵੱਲੋਂ ਮਨ੍ਹਾ ਕਰਨ ਉਤੇ ਉਸ ਦੇ ਦੋਵੇਂ ਬੱਚਿਆਂ ਦਾ ਕਤਲ ਕਰਕੇ ਖੁਦ ਵੀ ਫਾਹਾ ਲੈ ਲਿਆ।ਬੱਚਿਆਂ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Ludhiana Murder News: A Ludhiana-based man killed the neighbour's two sons and later committed suicide at Rajiv Gandhi Colony in Focal Point.

Also Read | Coronavirus Punjab: Amid rise in COVID-19 cases, this district announces night curfew

ਉਨ੍ਹਾਂ ਕਿਹਾ ਕਿ ਉਸ ਦੇ ਬੱਚੇ ਜਿਨ੍ਹਾਂ ਦੀ ਉਮਰ 8 ਸਾਲ ਰਜਨੀਸ਼ ਅਤੇ 5 ਸਾਲਾ ਮਨੀਸ਼ ਸੀ, ਦੋਵਾਂ ਦਾ ਚਾਕੂ ਨਾਲ ਗਲਾ ਰੇਤ ਕੇ ਉਨ੍ਹਾਂ ਦੇ ਘਰ ਵਿਚ ਹੀ ਮੁਲਜ਼ਮ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਖੁਦ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਔਰਤ ਨੇ ਬਿਆਨ ਕੀਤਾ ਹੈ ਕਿ ਇਕ ਨੌਜਵਾਨ ਜੋ ਉਸ ਦੇ ਗੁਆਂਢ ਵਿਚ ਹੀ ਰਹਿੰਦਾ ਸੀ, ਉਸ ਨੂੰ ਇਕ ਸਾਲ ਤੋਂ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ।Ludhiana man kills neighbour's two sons, then kills self

ਉਸ ਦੇ ਵਾਰ-ਵਾਰ ਮਨ੍ਹਾ ਕਰਨ ਉਤੇ ਜਦੋਂ ਉਹ ਨਾ ਹਟਿਆ ਤਾਂ ਅੰਤ ਉਸ ਨੇ ਆਪਣੇ ਮਕਾਨ ਮਾਲਕ ਨੂੰ ਕਿਹਾ ਕਿ ਇਸ ਨੂੰ ਵਿਹੜੇ ਵਿਚੋਂ ਕੱਢਿਆ ਜਾਵੇ ਜਿਸ ਤੋਂ ਬਾਅਦ ਮੁਲਜ਼ਮ ਨੇ 13 ਮਾਰਚ ਨੂੰ ਪਿੰਡ ਜਾਣ ਦੀ ਗੱਲ ਕਹੀ ਪਰ ਅੱਜ ਸਵੇਰੇ ਜਦੋਂ ਪੀੜਤਾ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਤਾਂ ਮੁਲਜ਼ਮ ਨੇ ਉਸ ਦੇ ਦੋਵੇਂ ਬੱਚਿਆਂ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਦੋਵਾਂ ਬੱਚਿਆਂ ਦਾ ਗਲਾ ਚਾਕੂ ਨਾਲ ਕੱਟ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਤੋਂ ਬਾਅਦ ਖੁਦ ਵੀ ਫਾਹਾ ਲਾ ਕੇ ਆਪਣੇ ਜਾਣ ਦੇ ਦਿੱਤੀ।

ਬੱਚਿਆਂ ਦੀ ਉਮਰ 5 ਸਾਲ ਅਤੇ 8 ਸਾਲ ਹੈ। ਪੁਲਿਸ ਮੌਕੇ ਉਪਰ ਪਹੁੰਚ ਗਈ। ਉਧਰ, ਦੂਜੇ ਪਾਸੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਰਾਜੀਵ ਗਾਂਧੀ ਕਾਲੋਨੀ ਵਿਚ ਰਹਿਣ ਵਾਲੇ ਸ਼ੈਲੇਂਦਰ ਨਾਂ ਦੇ ਮੁਲਜ਼ਮ ਵੱਲੋਂ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾਂ ਕਿਹਾ ਕਿ ਮੁਲਜ਼ਮ ਬੱਚਿਆਂ ਦੀ ਮਾਂ ਨੂੰ ਪਰੇਸ਼ਾਨ ਕਰਦਾ ਸੀ, ਉਨ੍ਹਾਂ ਕਿਹਾ ਕਿ ਮਕਾਨ ਦੇ ਮਾਲਕ ਵੱਲੋਂ ਵੀ ਉਸ ਨੂੰ ਵਾਰਨਿੰਗ ਦਿੱਤੀ ਗਈ ਸੀ, ਪਰ ਪਹਿਲਾਂ ਇਸ ਸਬੰਧੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਮਿਲੀ ਸੀ।

Click here for latest updates on Twitter.

  • Share