ਨਜਾਇਜ਼ ਸਬੰਧਾਂ ਖ਼ਾਤਿਰ 3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਦਿੱਤੀ ਜਾਨ

suicide
suicide

ਅੰਮ੍ਰਿਤਸਰ : ਅੱਜ ਦੇ ਦੌਰ ‘ਚ ਲੋਕਾਂ ਦਾ ਰਿਸ਼ਤਿਆਂ ‘ਚ ਧੋਖਾ ਦੇਣਾ ਆਮ ਜਿਹੀ ਗੱਲ ਹੋ ਗਈ ਹੈ , ਅਜਿਹੇ ‘ਚ ਲੋਕ ਆਪਣੇ ਘਰ ਤੱਕ ਪੱਟ ਲਿਆਂਦੇ ਨੇ ਅਤੇ ਕਈ ਆਪਣੇ ਨਜਾਇਜ਼ ਸਬੰਧਾਂ ਪਿੱਛੇ ਆਪਣੀ ਜਾਨ ਤੱਕ ਗੁਆ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪਿੰਡ ਭੰਗਾਲੀ ਕਲਾਂ ‘ਚ ਦੇਰ ਰਾਤ ਵਿਆਹੁਤਾ ਨੇ ਆਪਣੇ ਪ੍ਰੇਮੀ ਨਾਲ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕਸ਼ੀ ਕਰ ਲਈ। Mumbai: After mom's scolding, teen jumps off buildingਮਾਮਲੇ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਨੇ ਤਾਂ ਦੇਰ ਰਾਤ ਹੀ ਉਸ ਦੀ ਮ੍ਰਿਤਕ ਦੇਹਿ ਦਾ ਸੰਸਕਾਰ ਕਰ ਦਿੱਤਾ, ਜਦਕਿ ਔਰਤ ਦੇ ਪਤੀ ਵੱਲੋ ਸਵੇਰੇ ਪੁਲਸ ਨੂੰ ਨਾਲ ਲੈਜਾ ਕੇ ਆਪਣੀ ਪਤਨੀ ਦਾ ਸੰਸਕਾਰ ਰੁਕਵਾ ਕੇ ਉਸ ਦਾ ਪੋਸਟਮਾਰਟਮ ਕਰਵਾਇਆ।ਜ਼ਿਕਰਯੋਗ ਹੈ ਕਿ ਮ੍ਰਿਤਕਾ ਲੰਬੇ ਸਮੇਂ ਤੋਂ ਆਪਣੇ ਪਤੀ ਚਰਨਜੀਤ ਵਾਸੀ ਨਾਲ ਝਗੜਾ ਕਰਕੇ ਪੇਕੇ ਪਿੰਡ ਭੰਗਾਲੀ ਕਲਾਂ ਗਈ ਹੋਈ ਸੀ |ਜਿੱਥੇ ਉਸਦੇ ਸਮਸ਼ੇਰ ਸਿੰਘ ਸ਼ੇਰਾ ਨਾਲ ਨਾਜਾਇਜ਼ ਸਬੰਧ ਬਣ ਗਏ|Suicides in India: 37% of women who committed suicide globally in 2016 were  Indians, says Lancetਇਸ ਹੀ ਨਜਾਇਜ਼ ਸੰਬੰਧਾਂ ਖਾਤਿਰ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ | ਹਾਲਾਂਕਿ ਸਮਸ਼ੇਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਰਣਜੀਤ ਕੌਰ ਆਪਣੇ ਘਰ ਆ ਗਈ, ਜਿੱਥੇ ਉਸ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਮ੍ਰਿਤਕਾ ਆਪਣੇ ਪਿੱਛੇ 3 ਬਚੇ ਛੱਡ ਗਈ ਹੈ।