ਮੁੱਖ ਖਬਰਾਂ

ਭਾਰਤ ਪਾਕਿਸਤਾਨ ਸਰਹੱਦ 'ਤੇ BSF ਨੂੰ ਮਿਲੀ ਵੱਡੀ ਕਾਮਯਾਬੀ, ਇਕ ਪਾਕਿਸਤਾਨੀ ਕਾਬੂ

By Riya Bawa -- November 27, 2021 9:13 am -- Updated:November 27, 2021 9:18 am

ਅਜਨਾਲਾ: ਅਜਨਾਲਾ ਵਿਚ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੱਸ ਦੇਈਏ ਕਿ ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਤੋਂ ਬੀਐਸਐਫ ਦੇ ਜਵਾਨਾਂ ਨੇ ਦੇਰ ਰਾਤ ਇਕ ਪਾਕਸਤਾਨੀ ਨੂੰ ਕਾਬੂ ਕੀਤਾ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਪਾਕਸਤਾਨੀ ਭਾਰਤ ਪਾਕਿਸਤਾਨ ਸਰਹੱਦ ਪਾਸੇ ਤਾਰਾ ਰਾਹੀਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਤੁਰੰਤ ਬੀਐਸਐਫ ਦੇ ਜੁਆਨਾਂ ਨੇ ਕਾਬੂ ਕਰ ਲਿਆ ਗਿਆ।

Seven arrested in Punjab's Ludhiana for hurting religious sentiments

ਕਾਬੂ ਕੀਤੇ ਪਾਕਿਸਤਾਨੀ ਵਿਅਕਤੀ ਦੀ ਪਹਿਚਾਣ ਇਮਰਾਨ ਅਹਿਮਦ ਪੁੱਤਰ ਅਹਿਮਦ ਵਾਸੀ ਕਮੋਕੀ ਜਿਲ੍ਹਾ ਨਾਰੋਵਾਲ ਪਾਕਿਸਤਾਨ ਯੌਰ ਵਜੋਂ ਹੋਈ ਹੈ ਤੇ ਉਹ ਕਰੀਬ 17 ਸਾਲ ਦਾ ਹੈ। ਬੀਐਸਐਫ ਦੇ ਅਧਿਕਾਰੀਆ ਅਤੇ ਖੁਫੀਆ ਏਜੇਂਸੀਆਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

-PTC News

  • Share