ਪੰਜਾਬ

ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ ਜਖ਼ਮੀ ਹੋਏ ਪੰਜਾਬੀ ਨੌਜਵਾਨ ਦੀ ਮੌਤ

By Riya Bawa -- October 17, 2021 10:10 am -- Updated:Feb 15, 2021

ਭਵਾਨੀਗੜ੍ਹ: ਕੈਨੇਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬ ਦੇ ਜਿਲਾ ਸੰਗਰੂਰ ਅਧੀਨ ਪੈੰਦੀ ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਝਨੇੜੀ ਦੇ ਇੱਕ ਨੌਜਵਾਨ ਦਲਜੀਤ ਸਿੰਘ (28) ਪੁੱਤਰ ਬੀਰਬਲ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦਲਜੀਤ ਸਿੰਘ ਮਾਪਿਆਂ ਦਾ ਇਕੱਲਾ ਪੁੱਤ ਸੀ ਤੇ ਪਿਛਲੇ ਤਿੰਨ ਕੁ ਸਾਲਾਂ ਤੋੰ ਆਪਣੀ ਪਤਨੀ ਸਮੇਤ ਕੈਨੇਡਾ 'ਚ ਰਹਿ ਰਿਹਾ ਸੀ।

ਇਸ ਸਬੰਧੀ ਪਿੰਡ ਵਾਸੀ ਗੁਰਤੇਜ ਸਿੰਘ ਝਨੇੜੀ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਭਰੇ ਮਨ ਨਾਲ ਦੱਸਿਆ ਕਿ ਦਲਜੀਤ ਸਿੰਘ ਬਹੁਤ ਹੀ ਹੌਣਹਾਰ ਤੇ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ ਜੋ ਦਸੰਬਰ 2018 'ਚ ਕੈਨੇਡਾ ਗਿਆ ਸੀ। ਝਨੇੜੀ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 17 ਤਾਰੀਖ ਨੂੰ ਦਲਜੀਤ ਸਿੰਘ ਟਰਾਲੇ 'ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਉਸਦਾ ਬ੍ਰਹਮਟਨ ਨੇੜੇ ਟਰੱਕ ਟਰਾਲੇ ਨਾਲ ਹਾਦਸਾ ਵਾਪਰ ਗਿਆ ਤੇ ਉਹ ਹਸਪਤਾਲ 'ਚ ਜੇਰੇ ਇਲਾਜ ਕਈ ਦਿਨ ਜਿੰਦਗੀ ਤੇ ਮੌਤ ਦੇ ਵਿਚਕਾਰ ਜੂਝਦਾ ਰਿਹਾ ਜਿਸਦੀ ਬੀਤੇ ਦਿਨੀਂ ਮੌਤ ਹੋ ਗਈ।

ਜੈਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ECO ਵੈਨ ਅਤੇ ਟਰੱਕ ਦੀ ਟੱਕਰ 'ਚ 6 ਵਿਦਿਆਰਥੀਆਂ ਦੀ ਮੌਤ

ਝਨੇੜੀ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਪਤਨੀ ਨੌ ਮਹੀਨਿਆਂ ਦੀ ਗਰਭਵਤੀ ਹੈ ਤੇ ਦਲਜੀਤ ਸਿੰਘ ਛੇਤੀ ਹੀ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਵਾਲਾ ਸੀ। ਦਲਜੀਤ ਸਿੰਘ ਦੀ ਮੌਤ ਦੀ ਖਬਰ ਤੋੰ ਬਾਅਦ ਪਿੰਡ ਝਨੇੜੀ 'ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਸਦਮੇ 'ਚ ਹੈ। ਝਨੇੜੀ ਨੇ ਦੱਸਿਆ ਕਿ ਦਲਜੀਤ ਦੀ ਮ੍ਰਿਤਕ ਦੇਹ ਸ਼ਨੀਵਾਰ ਯਾਨੀ ਅੱਜ ਦਿੱਲੀ ਕੈਨੇਡਾ ਤੋੰ ਰਾਤ ਨੂੰ ਭਾਰਤ ਪਹੁੰਚੇਗੀ ਜਿਸਨੂੰ ਲੈਣ ਲਈ ਪਰਿਵਾਰਕ ਮੈੰਬਰ ਦਿੱਲੀ ਰਵਾਨਾ ਹੋ ਗਏ।

-PTC News