Advertisment

ਉੱਤਰ ਪ੍ਰਦੇਸ਼ 'ਚ ਸਿੱਖ ਵਿਅਕਤੀ ਨੇ ਮਸਜਿਦ ਲਈ ਦਾਨ ਕੀਤੀ ਜ਼ਮੀਨ, ਹਰ ਪਾਸੇ ਹੋ ਰਹੀ ਹੈ ਸ਼ਲਾਘਾ

author-image
Jashan A
Updated On
New Update
ਉੱਤਰ ਪ੍ਰਦੇਸ਼ 'ਚ ਸਿੱਖ ਵਿਅਕਤੀ ਨੇ ਮਸਜਿਦ ਲਈ ਦਾਨ ਕੀਤੀ ਜ਼ਮੀਨ, ਹਰ ਪਾਸੇ ਹੋ ਰਹੀ ਹੈ ਸ਼ਲਾਘਾ
Advertisment
ਉੱਤਰ ਪ੍ਰਦੇਸ਼ 'ਚ ਸਿੱਖ ਵਿਅਕਤੀ ਨੇ ਮਸਜਿਦ ਲਈ ਦਾਨ ਕੀਤੀ ਜ਼ਮੀਨ, ਹਰ ਪਾਸੇ ਹੋ ਰਹੀ ਹੈ ਸ਼ਲਾਘਾ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਇੱਕ ਸਿੱਖ ਵਿਅਕਤੀ ਨੇ ਅਜਿਹੀ ਮਿਸ਼ਾਲ ਪੇਸ਼ ਕੀਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ, ਇੱਕ ਸਿੱਖ ਵਿਅਕਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਮਸਜਿਦ ਲਈ ਜ਼ਮੀਨ ਦਾਨ ਕੀਤੀ ਹੈ। ਸਮਾਜ ਸੇਵਕ ਸੁਖਪਾਲ ਸਿੰਘ ਬੇਦੀ ਨੇ ਇੱਕ ਸਮਾਗਮ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਜ਼ਹੀਰ ਫਾਰੂਕੀ ਨੂੰ 900 ਵਰਗ ਫੁੱਟ ਜ਼ਮੀਨ ਦੇ ਦਸਤਾਵੇਜ਼ ਸੌਂਪੇ।ਦੱਸ ਦੇਈਏ ਕਿ ਯੂ ਪੀ ਦੇ ਪੁਰਕਾਜੀ ਸ਼ਹਿਰ ਵਿੱਚ ਮੁਸਲਮਾਨਾਂ ਦੀ ਵੱਡੀ ਅਬਾਦੀ ਹੈ। ਹੋਰ ਪੜ੍ਹੋ: ਕਰਨ ਜੌਹਰ ਦੇ ਬੱਚਿਆਂ ਨਾਲ ਖੇਡਦਿਆਂ ਤੈਮੂਰ ਦੀ ਵੀਡੀਓ ਹੋਈ ਵਾਇਰਲ ਅਜਿਹੀ ਸਥਿਤੀ ਵਿੱਚ ਸੁਖਪਾਲ ਸਿੰਘ ਬੇਦੀ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੀ ਜ਼ਮੀਨ ਦਾਨ ਕੀਤੀ। ਉਹਨਾਂ ਦੇ ਇਸ ਮਹਾਨ ਕਾਰਜ ਤੋਂ ਬਾਅਦ ਦੁਨੀਆ ਭਰ 'ਚ ਵੱਸਦੀ ਸਿੱਖ ਸੰਗਤ ਉਹਨਾਂ ਦੀ ਸ਼ਲਾਘਾ ਕਰ ਰਹੀ ਹੈ। -PTC News-
mosque national-news latest-national-news a-sikh-man-donate-land
Advertisment

Stay updated with the latest news headlines.

Follow us:
Advertisment