ਮੁੱਖ ਖਬਰਾਂ

2 ਬੱਸਾਂ ਤੇ ਇੱਕ ਟਰੱਕ ਦੀ ਹੋਈ ਭਿਆਨਕ ਟੱਕਰ, ਸਾਰੀਆਂ ਸਵਾਈਆਂ ਹੋਈਆਂ ਜ਼ਖਮੀ

By Pardeep Singh -- July 21, 2022 10:17 am

ਪਟਿਆਲਾ/ਰਾਜਪੁਰਾ: ਰਾਜਪੁਰਾ ਦੇ ਮੁਕਤ ਚੌਂਕ ਨੇੜੇ ਦਰਦਨਾਕ ਦੋ ਬੱਸਾਂ ਅਤੇ ਇਕ ਟਰੱਕ ਦੀ ਟੱਕਰ ਹੋ ਗਈ ਹੈ। ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਿਲ ਕਰਵਾਇਆ। ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਹੈ।

 ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀ ਟੱਕਰ ਹੋਣ ਕਰਕੇ ਬੱਸ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਬੱਸ ਦਾ ਟਾਇਰ ਪੰਚਰ ਹੋਣ ਕਰਕੇ ਬੱਸ ਸਾਈਡ ਤੇ ਖੜ੍ਹੀ ਸੀ ਤਾਂ ਪਿਛਲੇ ਪਾਸਿਓਂ ਆ ਰਹੇ ਟੈਂਕਰ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ।

ਉਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਸਾਡੇ ਕੋਲ ਜ਼ਖਮੀ ਸਵਾਰੀਆ ਲੈ ਕੇ ਆਏ ਸਨ। ਜਿਨ੍ਹਾਂ ਵਿਚੋਂ ਕੁਝ ਮਰੀਜ਼ਾਂ ਦੀ ਸਥਿਤੀ ਨਾਜ਼ੁਕ ਸੀ ਉਨ੍ਹਾਂ ਨੂੰ ਪੀਜੀਆਈ ਨੂੰ ਰੈਫਰ ਕਰ ਦਿੱਤਾ ਹੈ।

ਉਥੇ ਹੀ ਇਕ ਜਖ਼ਮੀ ਸਵਾਰੀ ਦਾ ਕਹਿਣਾ ਹੈ ਕਿ ਐਂਕਸੀਡੈਂਟ ਬਹੁਤ ਭਿਆਨਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਵੀ ਸੱਟਾਂ ਲੱਗੀਆ ਹਨ ਪਰ ਮੈਂ ਠੀਕ ਹਾਂ ਅਤੇ ਕਈ ਮਰੀਜ਼ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਹਨ।

ਇਹ ਵੀ ਪੜ੍ਹੋ:ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ 50 ਲੱਖ ਦਾ ਸੋਨਾ ਬਰਾਮਦ, ਦੁਬਈ ਤੋਂ ਵਤਨ ਪਰਤਿਆ ਸੀ ਨਾਗਰਿਕ

-PTC News

  • Share