ਮੁੱਖ ਖਬਰਾਂ

ਫਰਨੀਚਰ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

By Riya Bawa -- September 13, 2022 1:10 pm -- Updated:September 13, 2022 1:25 pm

ਚੰਡੀਗੜ੍ਹ: ਜ਼ੀਰਕਪੁਰ ਦੇ ਬਲਟਾਣਾ ਸਥਿਤ ਫਰਨੀਚਰ ਮਾਰਕੀਟ ਵਿੱਚ ਅੱਜ ਇੱਕ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਹੱਦ ਤੱਕ ਅੱਗ 'ਤੇ ਕਾਬੂ ਪਾਇਆ। ਏ ਕੇ ਹੋਮ ਦੇ ਫਰਨੀਚਰ ਨੂੰ ਅੱਗ ਲੱਗ ਗਈ ਹੈ। ਸ਼ੋਅਰੂਮ ਵਿੱਚ ਰੱਖਿਆ ਫਰਨੀਚਰ ਬੁਰੀ ਤਰ੍ਹਾਂ ਸੜ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

fire

ਫਾਇਰ ਬ੍ਰਿਗੇਡ ਨੇ 12.30 ਵਜੇ ਤੱਕ ਅੱਗ 'ਤੇ ਕਾਬੂ ਪਾਇਆ। ਸ਼ੋਅਰੂਮ ਦੇ ਮਾਲਕ ਮੋਹਿਤ ਬਾਂਸਲ ਨੇ ਦੱਸਿਆ ਕਿ ਇਸ ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਉਸ ਨੇ ਦੱਸਿਆ ਕਿ ਇਸ ਦੇ ਨਾਲ ਵਾਲਾ ਸ਼ੋਅਰੂਮ ਵੀ ਉਸ ਦਾ ਹੈ। ਅੱਗ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ; ਹਰਿਆਣਾ ਨੂੰ ਹਿਲਾ ਦੇਣ ਦੀ ਸਾਜਿਸ਼ ਅਸਫਲ: STF ਦੀ ਵੱਡੀ ਕਾਰਵਾਈ, 1.5 ਕਿਲੋ RDX ਬਰਾਮਦ

ਇਸ ਅੱਗਜ਼ਨੀ ਦੀ ਘਟਨਾ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਦੇ ਹੀ ਮਜ਼ਦੂਰ ਬਾਹਰ ਆ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਹੈ।

-PTC News

  • Share