ਪੰਜਾਬ

ਕੈਨੇਡਾ 'ਚ ਵਾਪਰਿਆ ਰੇਲ-ਕਾਰ ਹਾਦਸਾ, ਇਕ ਕੁੜੀ ਦੀ ਮੌਤ, ਇਕ ਜ਼ਖ਼ਮੀ

By Riya Bawa -- October 17, 2021 3:10 pm -- Updated:Feb 15, 2021

ਸ੍ਰੀ ਮੁਕਤਸਰ ਸਾਹਿਬ : ਕੈਨੇਡਾ ਵਿਚ ਭਿਆਨਕ ਰੇਲ-ਕਾਰ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿਚ ਇੱਕ ਪੰਜਾਬਣ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਕੌਰ ਅਤੇ ਉਸ ਦੀ ਚਚੇਰੀ ਭੈਣ ਪਾਲਮਪਰੀਤ ਕੌਰ ਪਿੰਡ ਰਾਣੀਵਾਲਾ ਦੀਆਂ ਸਨ।

ਗੰਭੀਰ ਜ਼ਖ਼ਮੀ ਪਾਲਮਪ੍ਰੀਤ ਕੌਰ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕਿ ਸੀ.ਆਈ.ਏ. ਮੋਹਾਲੀ 'ਚ ਏ.ਐੱਸ.ਆਈ. ਵਜੋਂ ਤਾਇਨਾਤ ਹਨ ਨੇ ਦੱਸਿਆ ਕਿ ਇਸ ਹਾਦਸੇ ਵਿਚ ਮੇਰੀ ਭਤੀਜੀ ਜਸ਼ਨਪਰੀਤ ਕੌਰ ਦੀ ਮੌਤ ਹੋ ਗਈ ਜਦਕਿ ਮੇਰੀ ਧੀ ਪਾਲਮਪ੍ਰੀਤ ਕੌਰ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਇਲਾਜ ਅਧੀਨ ਹੈ।

ਦੱਸਣਯੋਗ ਹੈ ਕਿ ਇਹ ਹਾਦਸਾ ਬਰੈਂਪਟਨ ਨੇੜੇ ਉਸ ਸਮੇਂ ਹੋਇਆ ਜਦੋਂ ਕਾਰ ਡਰਾਈਵਰ ਨੇ ਰੇਲਵੇ ਸਿਗਨਲ ਨਹੀਂ ਦੇਖਿਆ ਅਤੇ ਮਾਲ ਗੱਡੀ ਇਸ ਕਾਰ ਨਾਲ ਟਕਰਾਅ ਗਈ। ਮਾਲ ਗੱਡੀ ਇਸ ਕਾਰ ਨੂੰ ਕਰੀਬ ਇਕ ਕਿਲੋਮੀਟਰ ਤਕ ਧੂਹ ਕੇ ਲੈ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਕੈਨੇਡਾ ਵਿਚ ਰਹਿ ਰਹੇ ਭਤੀਜੇ ਨੇ ਦੱਸਿਆ ਕਿ ਇਸ ਹਾਦਸੇ ਵਿਚ ਜਸ਼ਨਪ੍ਰੀਤ ਅਤੇ ਇਕ ਫਰੀਦਕੋਟ ਵਾਸੀ ਕੁੜੀ ਦੀ ਮੌਤ ਹੋ ਗਈ, ਜਦਕਿ ਮੇਰੀ ਧੀ ਸਮੇਤ ਦੋ ਜ਼ਖ਼ਮੀ ਹਨ। ਕਾਰ ਦਾ ਡਰਾਈਵਰ ਜੋ ਕਿ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਹੈ ਵੀ ਜ਼ਖ਼ਮੀ ਹੈ।

-PTC News

  • Share