ਹੋਰ ਖਬਰਾਂ

ਸੁਖਬੀਰ ਸਿੰਘ ਬਾਦਲ ਦੇ ਐਲਾਨਾਂ ਤੋਂ ਬਾਅਦ ਅਕਾਲੀ ਦਲ ਵਰਕਰਾਂ 'ਚ ਖੁਸ਼ੀ ਦੀ ਲਹਿਰ, ਵੰਡੇ ਲੱਡੂ

By Jashan A -- August 03, 2021 6:43 pm

ਅਬੋਹਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ਨੂੰ ਅਕਾਲੀ ਬਸਪਾ ਸਰਕਾਰ ਦੇ ਆਉਣ 'ਤੇ ਪੁਰਾ ਕੀਤਾ ਜਾਵੇਗਾ। ਇਨ੍ਹਾਂ ਐਲਾਨਾਂ ਤੋਂ ਬਾਅਦ ਪੂਰੇ ਸੂਬੇ 'ਚ ਪਾਰਟੀ ਵਰਕਰਾਂ 'ਚ ਖੁਸ਼ੀ ਤੇ ਜੋਸ਼ ਵੇਖਿਆ ਜਾ ਰਿਹਾ ਹੈ ।

ਅਬੋਹਰ ਵਿਖੇ ਵੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਹੈਰੀ ਦੀ ਅਗੁਵਾਈ 'ਚ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਕੇਕ ਕਟਿਆ ਗਿਆ ,ਲੱਡੂ ਵੰਡੇ ਗਏ ,ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਅਕਾਲੀ ਦਲ ਜਿੰਦਾਬਾਦ ,ਸੁਖਬੀਰ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਲਾਏ ਗਏ।

ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ

ਹਰਬਿੰਦਰ ਸਿੰਘ ਹੈਰੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਕੀਤੇ ਗਏ ਵੱਡੇ ਐਲਾਨਾਂ ਦੇ ਨਾਲ ਪਾਰਟੀ ਵਰਕਰਾਂ 'ਚ ਖੁਸ਼ੀ ਤੇ ਜੋਸ਼ ਵੇਖਿਆ ਜਾ ਰਿਹਾ ਹੈ। ਇਨ੍ਹਾਂ ਐਲਾਨਾਂ 'ਚ ਸਾਰੇ ਵਰਗਾਂ ਨੂੰ ਨਾਲ ਲੈਕੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਰਾਹਤ ਦੇਣ ਵਾਲੇ ਐਲਾਨ ਕੀਤੇ ਹਨ।

ਇਸ ਨਾਲ ਆਮ ਲੋਕਾਂ ਨੂੰ ਵੀ ਲੱਗਣ ਲੱਗਿਆ ਹੈ ਕਿ ਕੋਈ ਲੀਡਰ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਨੂੰ ਸਮਝਣ ਵਾਲਾ ਹੈ। ਇਹ ਐਲਾਨਾਂ 'ਚ ਮਹਿੰਗਾਈ ,ਸਿਖਿਆ,ਸਿਹਤ ਦੇ ਨਾਲ ਨਾਲ ਹੋਰ ਮੁੱਦਿਆਂ ਨੂੰ ਵੀ ਸਾਹਮਣੇ ਰੱਖ ਕੇ ਕੀਤੇ ਗਏ ਹਨ।

-PTC News

  • Share