Sat, Apr 20, 2024
Whatsapp

ਡੈਂਟਲ ਕਾਲਜ 'ਚ ਦੰਦ ਕਢਵਾਉਣ ਸਮੇਂ ਔਰਤ ਦੀ ਹੋਈ ਮੌਤ

Written by  Ravinder Singh -- September 22nd 2022 02:21 PM
ਡੈਂਟਲ ਕਾਲਜ 'ਚ ਦੰਦ ਕਢਵਾਉਣ ਸਮੇਂ ਔਰਤ ਦੀ ਹੋਈ ਮੌਤ

ਡੈਂਟਲ ਕਾਲਜ 'ਚ ਦੰਦ ਕਢਵਾਉਣ ਸਮੇਂ ਔਰਤ ਦੀ ਹੋਈ ਮੌਤ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਵਿਖੇ ਆਈ ਔਰਤ ਦੀ ਐਨੇਸਥੀਸੀਆ ਦੇਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਔਰਤ ਬਠਿੰਡਾ ਦੀ ਰਹਿਣ ਵਾਲੀ ਹੈ। ਹਾਲਾਂਕਿ ਇਕ ਮਹੀਨੇ ਤੋਂ ਉਹ ਮੋਹਾਲੀ ਦੇ ਸੈਕਟਰ-80 'ਚ ਕਿਰਾਏ ਉਤੇ ਰਹਿ ਰਹੀ ਸੀ। ਡਾਕਟਰਾਂ ਨੇ ਦੱਸਿਆ ਕਿ ਬੇਹੋਸ਼ੀ ਦੇਣ ਤੋਂ ਬਾਅਦ ਬੱਚੀ ਨੇ ਬੇਚੈਨੀ ਤੇ ਸਾਹ ਲੈਣ 'ਚ ਤਕਲੀਫ਼ ਦੀ ਸ਼ਿਕਾਇਤ ਕੀਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੈਂਟਲ ਕਾਲਜ 'ਚ ਦੰਦ ਕਢਵਾਉਣ ਸਮੇਂ ਔਰਤ ਦੀ ਹੋਈ ਮੌਤਡਾਕਟਰਾਂ ਅਨੁਸਾਰ ਔਰਤ ਦਮੇ ਦੀ ਮਰੀਜ਼ ਸੀ। ਉਸ ਨੂੰ ਸਥਾਨਕ ਐਨੇਸਥੀਸੀਆ ਦਿੱਤਾ ਗਿਆ ਸੀ। ਫਿਰ ਉਸ ਨੇ ਬੇਚੈਨੀ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕੀਤੀ। ਇਸ ਉਤੇ ਕਾਲਜ ਦੇ ਸੀਨੀਅਰ ਡਾਕਟਰਾਂ ਦੀ ਟੀਮ ਬੁਲਾਈ ਗਈ। ਡਾਕਟਰਾਂ ਨੇ ਕਰੀਬ ਇਕ ਘੰਟੇ ਤੱਕ ਮਰੀਜ਼ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਦੀ ਟੀਮ ਵਿੱਚ ਐਨਸਥੀਟਿਸਟ, ਮੈਡੀਸਨ ਕੰਸਲਟੈਂਟ ਅਤੇ ਸੀਨੀਅਰ ਡੈਂਟਲ ਸਰਜਨ ਵੀ ਮੌਜੂਦ ਸਨ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਐਚ ਬੱਤਰਾ ਕੋਲੋਂ ਦੋ ਘੰਟੇ ਪੁੱਛਗਿੱਛ ਕੀਤੀ। ਡਾ. ਬੱਤਰਾ ਓਰਲ ਸਰਜਰੀ ਵਿਭਾਗ ਦੇ ਮੁਖੀ ਵੀ ਹਨ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤੀ ਹੈ। ਇਹ ਵੀ ਪੜ੍ਹੋ : ‘ਅਪਰੇਸ਼ਨ ਲੋਟਸ’ ਦੀ ਸਭ ਤੋਂ ਵੱਡੀ ਪੀੜਤ ਕਾਂਗਰਸ ਵੱਲੋਂ BJP ਦਾ ਸਾਥ ਦੇਣਾ ਮੰਦਭਾਗਾ: CM ਮਾਨ ਡਾ. ਹੇਮੰਤ ਬੱਤਰਾ ਪ੍ਰਿੰਸੀਪਲ ਡੈਂਟਲ ਕਾਲਜ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਮੌਤ ਦੇ ਕਾਰਨ ਦਿਲ ਤੇ ਦਮੇ ਦਾ ਦੌਰਾ ਲੱਗ ਰਹੇ ਹਨ। ਅਸਲ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਚੰਡੀਗੜ੍ਹ ਪੁਲਿਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਹਸਪਤਾਲ ਪਹੁੰਚਾ ਦਿੱਤਾ ਹੈ। ਪੁਲਿਸ ਮੁਤਾਬਕ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। -PTC News    


Top News view more...

Latest News view more...