Wed, Apr 24, 2024
Whatsapp

ਮਾਪਿਆਂ ਦੇ ਇੱਕਲੌਤੇ ਪੁੱਤਰ ਨੇ ਦਰਿਆ 'ਚ ਮਾਰੀ ਛਾਲ, ਪੁਲ ਲਾਗੋਂ ਮਿਲਿਆ ਮੋਟਰਸਾਈਕਲ

Written by  Kaveri Joshi -- April 30th 2020 03:10 PM -- Updated: April 30th 2020 03:29 PM
ਮਾਪਿਆਂ ਦੇ ਇੱਕਲੌਤੇ ਪੁੱਤਰ ਨੇ ਦਰਿਆ 'ਚ ਮਾਰੀ ਛਾਲ, ਪੁਲ ਲਾਗੋਂ ਮਿਲਿਆ ਮੋਟਰਸਾਈਕਲ

ਮਾਪਿਆਂ ਦੇ ਇੱਕਲੌਤੇ ਪੁੱਤਰ ਨੇ ਦਰਿਆ 'ਚ ਮਾਰੀ ਛਾਲ, ਪੁਲ ਲਾਗੋਂ ਮਿਲਿਆ ਮੋਟਰਸਾਈਕਲ

ਗੁਰਦਾਸਪੁਰ: ਮਾਪਿਆਂ ਦੇ ਇੱਕਲੌਤੇ ਪੁੱਤਰ ਨੇ ਦਰਿਆ 'ਚ ਮਾਰੀ ਛਾਲ, ਪੁਲ ਲਾਗੋਂ ਮਿਲਿਆ ਮੋਟਰਸਾਈਕਲ: ਚੱਲ ਰਹੇ ਮੌਜੂਦਾ ਮਹਾਂਮਾਰੀ ਦੇ ਸੰਕਟ ਦੌਰਾਨ ਜਿੱਥੇ ਹਰ ਕੋਈ ਆਪਣੇ ਬਚਾਅ ਨੂੰ ਲੈ ਕੇ ਤਰਜੀਹ ਦੇ ਰਿਹਾ ਹੈ , ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲ਼ਵਾਲ ਦੇ ਇੱਕ ਨੌਜਵਾਨ ਵਲੋਂ ਦਰਿਆ 'ਚ ਛਾਲ ਮਾਰਨ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਕਤ ਨੌਜਵਾਨ , ਜਿਸਦਾ ਨਾਮ ਜੋਬਨਪ੍ਰੀਤ ਸਿੰਘ ਸਪੁੱਤਰ ਇਕਬਾਲ ਸਿੰਘ ਦੱਸਿਆ ਗਿਆ ਹੈ ਬੀਤੀ ਸ਼ਾਮ ਤੋਂ ਘਰੋਂ ਲਾਪਤਾ ਹੈ । ਮਿਲੀ ਸੂਚਨਾ ਅਨੁਸਾਰ ਉਸਨੇ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨੇੜੇ ਬਿਆਸ ਦਰਿਆ 'ਚ ਛਲਾਂਗ ਮਾਰ ਦਿੱਤੀ । ਜਾਣਕਾਰੀ ਮੁਤਾਬਿਕ ਜੋਬਨਪ੍ਰੀਤ ਮਾਪਿਆਂ ਦਾ ਇਕੱਲਾ-ਕਾਰਾ ਪੁੱਤਰ ਹੈ , ਜਿਸਦੀ ਬਾਰੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਹ ਕਿਸੇ ਕਾਰਨ ਕਰਕੇ ਪ੍ਰੇਸ਼ਾਨੀ ਦੇ ਆਲਮ 'ਚ ਸੀ , ਜਿਸਦੇ ਚਲਦੇ ਉਸਨੇ ਇਹ ਕਦਮ ਪੁੱਟਿਆ । ਦਰਿਆ ਦੇ ਪੁਲ ਕੋਲੋਂ ਪੁਲਿਸ ਵਲੋਂ ਉਸਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ । ਅਜੇ ਤੱਕ ਉਸਦੇ ਮਿਲਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਪੁਲਿਸ ਵੱਲੋਂ ਫ਼ਿਲਹਾਲ ਉਸਦੀ ਭਾਲ ਜਾਰੀ ਹੈ ।


Top News view more...

Latest News view more...