ਇੱਕ ਨੌਜਵਾਨ ਨੂੰ ਰੇਲ ਗੱਡੀ ਦੇ ਡੱਬੇ ‘ਤੇ ਚੜਕੇ ਸੈਲਫ਼ੀ ਲੈਣੀ ਪਈ ਮਹਿੰਗੀ

A young man train coach Roaring Selfie Expensive

ਇੱਕ ਨੌਜਵਾਨ ਨੂੰ ਰੇਲ ਗੱਡੀ ਦੇ ਡੱਬੇ ‘ਤੇ ਚੜਕੇ ਸੈਲਫ਼ੀ ਲੈਣੀ ਪਈ ਮਹਿੰਗੀ:ਅੰਬਾਲਾ:ਚੰਡੀਗੜ ਦੀ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਮਾਲ ਗੱਡੀ ਦੇ ਡੱਬੇ ‘ਤੇ ਚੜ ਕੇ ਸੈਲਫ਼ੀ ਲੈਣੀ ਮਹਿੰਗੀ ਪੈ ਗਈ ਹੈ ,ਜਿਸ ਨਾਲ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਮਾਲ ਗੱਡੀ ਦੇ ਉਪਰ ਚੜ ਕੇ ਸੈਲਫ਼ੀ ਲੈ ਰਿਹਾ ਸੀ ਤਾਂ ਉਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨੇ ਉਸ ਨੂੰ ਆਪਦੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

ਮ੍ਰਿਤਕ ਨੌਜਵਾਨ ਅੰਬਾਲਾ ਦੇ ਮਹੇਸ਼ ਨਗਰ ਦਾ ਰਹਿਣ ਵਾਲਾ ਸੀ।ਇਸ ਘਟਨਾ ਮੌਕੇ ‘ਤੇ ਪਹੁੰਚੇ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਨੇ ਮੇਨ ਲਾਈਨ ‘ਚੋਂ ਬਿਜਲੀ ਬੰਦ ਕਰਵਾ ਕੇ ਲਾਸ਼ ਨੂੰ ਉਪਰੋਂ ਉਤਾਰਿਆ ਗਿਆ।ਅੰਬਾਲਾ ਦੀ ਜੀਆਰਪੀ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
-PTCNews