Thu, Apr 18, 2024
Whatsapp

ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ

Written by  Joshi -- July 31st 2018 06:56 AM
ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ

ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ

ਟਵਿੱਟਰ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੋਈ ਜਮ ਕੇ ਆਲੋਚਨਾ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿਚਕਾਰ ਵੱਧਦੇ ਪਾੜੇ ਨਾਲ ਸਿਆਸਤ ਜਿੱਥੇ ਦਿਨ ਬ ਦਿਨ ਗਰਮਾਉਂਦੀ ਜਾ ਰਹੀ ਹੈ, ਉਥੇ ਹੀ ਪਾਰਟੀ ਦੇ ਸਮਰਥਕ ਵੀ ਨਿਰਾਸ਼ ਚੱਲ ਰਹੇ ਹਨ। ਸੁਖਪਾਲ ਖਹਿਰਾ ਅਤੇ ਹਾਈ ਕਮਾਨ 'ਚ ਚੱਲਦੀ ਖਿੱਚੋਤਾਣ ਹੁਣ ਕਿਸੇ ਤੋਂ ਲੁਕੀ ਨਹੀਂ ਹੈ।  ਇਸ ਮਾਮਲੇ ਪਹਿਲਾਂ ਤਾਂ ਖਹਿਰਾ ਅਤੇ ਸਿਸੋਦੀਆ 'ਚ ਆਪਸੀ ਟਕਰਾਅ ਚੱਲ ਰਿਹਾ ਸੀ।

ਹੁਣ, ਇਸ 'ਤੇ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਪਾਰਟੀ ਦੇ ਮੌਜੂਦਾ ਹਾਲਾਤ ਤੋਂ ਕਾਫੀ ਦੁਖੀ ਹਨ। ਇਸ ਤੋਂ ਇਲਾਵਾ ਖਹਿਰਾ ਨੇ ਵੀ ਹਾਈ ਕਮਾਨ ਦੇ ਆਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਆਪਣੀ ਕਨਵੈਨਸ਼ਨ ਰੱਦ ਨਾ ਕਰਨ ਦਾ ਫੈਸਲਾ ਲਿਆ ਹੈ। ਹੁਣ ਆਲਮ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵੀ ਵਿਧਾਇਕਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਸਮਰਥਕਾਂ ਵੱਲੋਂ ਜਿੱਥੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਵਾਲਿਆਂ ਦੀ ਗੁਲਾਮੀ ਛੱਡਣ ਲਈ ਕਿਹਾ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਨ ਲਈ ਵੀ ਸਲਾਹ ਦਿੱਤੀ ਜਾ ਰਹੀ ਹੈ। —PTC News

Top News view more...

Latest News view more...