ਮੁੱਖ ਖਬਰਾਂ

ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਖੁੱਲ੍ਹੀ ਪੋਲ : ਤਲਬੀਰ ਗਿੱਲ

By Ravinder Singh -- September 17, 2022 6:34 pm

ਅੰਮ੍ਰਿਤਸਰ : ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੇ ਨੇੜਲੇ ਸਾਥੀ ਜਸਵਿੰਦਰ ਸਿੰਘ ਬੱਬੂ ਗਰੀਬ ਕੋਲੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਫੜੀ ਜਾਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਵਿਚ ਨਸ਼ੇ ਬੰਦ ਕਰਵਾਉਣ ਦੇ ਦਾਅਵੇ ਕਰਨ ਵਾਲੇ 'ਆਪ' ਲੀਡਰ ਹੁਣ ਖੁਦ ਨਸ਼ਿਆ ਦੇ ਕਾਰੋਬਾਰ ਵਿਚ ਲਿਪਤ ਹੋ ਗਏ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਤੇ ਰੇਤ ਦੇ ਮਾਮਲੇ ਵਿਚ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਵਾਲੇ 'ਆਪ' ਦੇ ਲੀਡਰ ਹੁਣ ਜਵਾਬ ਦੇਣ ਕਿ ਉਨ੍ਹਾਂ ਦੀ ਸਰਕਾਰ ਵਿਚ ਨਸ਼ਿਆਂ ਤੇ ਰੇਤ ਕਾਰਨ ਹਰ ਪਾਸੇ ਹਾਹਾਕਾਰ ਕਿਉਂ ਮਚੀ ਹੋਈ ਹੈ।

ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਖੁੱਲ੍ਹੀ ਪੋਲ : ਤਲਬੀਰ ਗਿੱਲਤਲਬੀਰ ਗਿੱਲ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੇ 'ਆਪ' ਲੀਡਰਾਂ ਨੇ ਹੁਣ ਹਰ ਘਰ ਨਸ਼ਾ ਪਹੁੰਚਾ ਦਿੱਤਾ ਹੈ, ਜਿਸ ਕਾਰਨ ਨੌਜਵਾਨਾਂ ਸਮੇਤ ਮੁਟਿਆਰਾਂ ਵੀ ਵੱਡੀ ਗਿਣਤੀ ਵਿਚ ਨਸ਼ਿਆ ਦੀ ਗ੍ਰਿਫ਼ਤ ਵਿਚ ਆ ਚੁੱਕੀਆਂ ਹਨ। ਤਲਬੀਰ ਗਿੱਲ ਨੇ ਕਿਹਾ ਕਿ ਬੀਤੇ ਦਿਨੀਂ ਹਲਕਾ ਦੱਖਣੀ ਅਧੀਨ ਪੈਂਦੇ ਇਲਾਕਾ ਸ੍ਰੀ ਗੁਰੂ ਅਰਜਨ ਦੇਵ ਨਗਰ ਵਿਖੇ ਸ਼ਰੇਆਮ ਨਸ਼ਾ ਕਰ ਰਹੇ ਨੌਜਵਾਨਾਂ ਦੀ ਇਕ ਨਿਊਜ਼ ਨੇ ਸਟਿੰਗ ਆਪ੍ਰੇਸ਼ਨ ਕਰਕੇ 'ਆਪ' ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੀ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਸ ਤੋਂ ਬਾਅਦ ਹੁਣ ਹਲਕੇ ਦੇ ਵਿਧਾਇਕ ਤੇ ਸਥਾਨਕ ਸਰਕਾਰਾਂ ਮੰਤਰੀ ਡਾ.ਨਿੱਝਰ ਨੂੰ ਆਪਣੇ ਹਲਕੇ ਵਿਚ ਵਿਕ ਰਹੇ ਨਸ਼ਿਆਂ ਤੇ ਨਸ਼ਿਆਂ ਦੀ ਖੇਪ ਨਾਲ ਫੜੇ ਗਏ ਸਮੱਰਥਕ ਦੇ ਬਾਰੇ ਵਿਚ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਖੁੱਲ੍ਹੀ ਪੋਲ : ਤਲਬੀਰ ਗਿੱਲਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਇਕ ਮਹੀਨੇ ਵਿਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ 'ਆਪ' ਲੀਡਰਾਂ ਦੇ ਰਾਜ 'ਚ ਸ਼ਰੇਆਮ ਵਿਕ ਰਹੇ ਨਸ਼ਿਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 'ਆਪ' ਸਰਕਾਰ ਦਾ 6 ਮਹੀਨੇ ਤੱਕ ਚੁੱਪ ਰਹਿ ਕੇ ਕੰਮ ਦੇਖਿਆ ਹੈ ਪਰ ਹੁਣ ਅਕਾਲੀ ਦਲ ਚੁੱਪ ਨਹੀ ਬੈਠੇਗਾ। 'ਆਪ' ਸਰਕਾਰ ਨਸ਼ਿਆਂ 'ਤੇ ਰੋਕ ਲਗਾਉਣ ਸਣੇ ਹਰੇਕ ਮੁੱਦੇ 'ਤੇ ਫੇਲ੍ਹ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਨ ਦਾ ਬਿਗਲ ਵਜਾ ਕੇ ਸੜਕਾਂ ਉਤੇ ਉਤਰਨ ਸਮੇਤ ਨਸ਼ੇ 'ਚ ਲਿਪਤ 'ਆਪ' ਦੇ ਲੀਡਰਾਂ ਦੀ ਜਿਥੇ ਪੋਲ ਖੋਲ੍ਹੇਗਾ, ਉਥੇ 'ਆਪ' ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਸਭ ਵਾਅਦੇ ਪੂਰੇ ਕਰਨ ਲਈ ਵੀ ਮਜਬੂਰ ਕਰ ਦੇਵੇਗਾ। ਇਸ ਸਮੇਂ ਅਵਤਾਰ ਸਿੰਘ ਟਰੱਕਾਂ ਵਾਲੇ, ਇੰਦਰਜੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮਾਹਲ, ਅਮਰਜੀਤ ਸਿੰਘ ਭਾਟੀਆ ਜਗਪ੍ਰੀਤ ਸਿੰਘ ਸ਼ੈਂਪੀ ਕੇਵਲ ਸਿੰਘ ਸੋਨੂੰ ਆਦਿ ਆਗੂ ਹਾਜ਼ਰ ਸਨ।

-PTC News

ਇਹ ਵੀ ਪੜ੍ਹੋ : ਨਸ਼ਿਆਂ ਸਮੱਗਲਰਾਂ ਖ਼ਿਲਾਫ਼ 400 ਪੁਲਿਸ ਮੁਲਾਜ਼ਮਾਂ ਨੇ ਡਰੋਨ ਦੀ ਮਦਦ ਨਾਲ ਚਲਾਈ ਤਲਾਸ਼ੀ ਮੁਹਿੰਮ

  • Share