ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ ‘ਚ ਨਜ਼ਰ ਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ

Aamir Khan his new look from Movie Laal Singh Chadda
ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ 'ਚ ਨਜ਼ਰਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ   

ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ ‘ਚ ਨਜ਼ਰਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ:ਮੁੰਬਈ  : ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਨੇਫਿਲਮ,’ਲਾਲ ਸਿੰਘ ਚੱਢਾ’ ਦੇ ਇੱਕ ਸਿੱਖ ਦੇ ਅਵਤਾਰ ਵਿੱਚ ਪਹਿਲੇ ਲੁੱਕ ਨੂੰ ਸ਼ੇਅਰ ਕਰਨ ਤੋਂ ਬਾਅਦ ਜੈਸਲਮੇਰ ਵਿੱਚ ਇੱਕ ਲੋਕੇਸ਼ਨ ‘ਚੋਂ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ ,ਜਿਸਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਲਾਲ ਸਿੰਘ ਚੱਢਾ ਸਾਲ 1994 ਵਿਚ ਰੀਲੀਜ਼ ਹੋਈ ਫ਼ਿਲਮ ਫਾਰੇਸਟ ਗੰਪ ਦਾ ਹਿੰਦੀ ਰੀਮੇਕ ਹੈ, ਜਿਸ ਵਿੱਚ  ਟੌਮ ਹੈਂਕਸ ਨੇ ਮੁੱਖ ਭੂਮਿਕਾ ਨਿਭਾਈ ਸੀ। ਆਮਿਰ ਖਾਨ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ ‘ਚ ਖੁੱਲ੍ਹੇ ਲੰਬੇ ਵਾਲ ਅਤੇ ਲੰਬੀ ਦਾੜ੍ਹੀ ਨਜ਼ਰ ਆ ਰਹੀ ਹੈ।

Aamir Khan his new look from Movie Laal Singh Chadda
ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ ‘ਚ ਨਜ਼ਰਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ

ਜਦੋਂ ਆਮਿਰ ਖ਼ਾਨ ਨੇ ਆਪਣੀ ਫ਼ਿਲਮੀ ਦਿੱਖ ਦੀ ਫ਼ੋਟੋ ਪੋਸਟ ਕੀਤੀ ਤਾਂ ਉਹਨਾਂ ਦੇ ਪ੍ਰਸ਼ੰਸਕਾਂ ਦੁਆਰਾ ਉਹਨਾਂ ਦੇ ‘ਮਿਸਟਰ ਪਰਫੈਕਸ਼ਨਿਸਟ’ ਦੇ ਟੈਗ ਨੂੰ ਫ਼ਿਰ ਤੋਂ ਦੁਹਰਾਇਆ ਗਿਆ ਤੇ ਉਹਨਾਂ ਦੇ ਪ੍ਰਸ਼ੰਸਕਾਂ ਦੁਆਰਾ ਆਮਿਰ ਖਾਨ ਦੇ ਆਪਣੇ ਕਿਰਦਾਰ ਪ੍ਰਤੀ ਸਮਰਪਣ ਦੀ ਤਾਰੀਫ ਵੀ ਕੀਤੀ ਗਈ ਤੇ ਕਈਆਂ ਨੇ ਭਵਿੱਖਬਾਣੀ ਵੀ ਕੀਤੀ ਕਿ ਇਹ ਫ਼ਿਲਮ 400 ਕਰੋੜ ਰੁਪਏ ਤੱਕ ਦੀ ਕਮਾਈ ਕਰੇਗੀ।

Aamir Khan his new look from Movie Laal Singh Chadda
ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ ‘ਚ ਨਜ਼ਰਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ

ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਦੇ ਅੱਧ ਵਿਚ ਆਮਿਰ ਖ਼ਾਨ ਨੇ ਆਪਣੇ ਕਿਰਦਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ। ਆਪਣੀ ਗੁਲਾਬੀ ਰੰਗ ਦੀ ਪੱਗ, ਸਲੇਟੀ ਰੰਗ ਦੀ ਪੈਂਟ ਵਾਲ਼ੀ ਤਸਵੀਰ ਨੂੰ ਪੋਸਟ ਕਰਦਿਆਂ ਉਹਨਾਂ ਨੇ ਟਵੀਟ ਕੀਤਾ ਸੀ : “ਸਤਿ ਸ੍ਰੀ ਅਕਾਲ ਜੀ, ਮੈਂ ਲਾਲ ਸਿੰਘ ਚੱਢਾ।”

Aamir Khan his new look from Movie Laal Singh Chadda
ਇੱਕ ਵਾਰ ਫ਼ਿਰ ਵੱਖਰੇ ਅੰਦਾਜ਼ ‘ਚ ਨਜ਼ਰਆਏ ਆਮਿਰ ਖ਼ਾਨ ,ਨਵੀਂ ਲੁੱਕ ਹੋਈ ਵਾਇਰਲ

ਦੱਸ ਦੇਈਏ ਕਿ ਫ਼ਿਲਮ ਵਿੱਚ ਕਰੀਨਾ ਕਪੂਰ ਇੱਕ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਪਿਛਲੇ ਮਹੀਨੇ ਪੂਰੀ ਟੀਮ 20 ਦਿਨਾਂ ਦੀ ਲੰਬੀ ਸ਼ੂਟਿੰਗ ਲਈ ਚੰਡੀਗੜ੍ਹ ਵਿਖੇ ਰਹੀ ਸੀ। ਫ਼ਿਲਮ ਦੇ ਸ਼ੂਟ ਤੋਂ ਆਮਿਰ ਅਤੇ ਕਰੀਨਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈਆਂ ਸਨ।
-PTCNews