ਹੋਰ ਖਬਰਾਂ

ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਪੋਸਟ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ , ਸਰਦਾਰ ਲੁੱਕ 'ਚ ਆਏ ਨਜ਼ਰ

By Shanker Badra -- November 18, 2019 3:40 pm

ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਪੋਸਟ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ , ਸਰਦਾਰ ਲੁੱਕ 'ਚ ਆਏ ਨਜ਼ਰ:ਮੁੰਬਈ  : ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਜੋੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਦੌਰਾਨ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਫ਼ਿਲਮ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ।

Aamir Khan Laal Singh Chaddha First Look Poster , Sardar Look ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਪੋਸਟ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ , ਸਰਦਾਰ ਲੁੱਕ 'ਚ ਆਏ ਨਜ਼ਰ

ਇਸ ਸ਼ੂਟਿੰਗ ਦੀ ਇੱਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਆਮਿਰ ਖ਼ਾਨ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੈ।ਇਸ ਵਿਚ ਆਮਿਰ ਦੀ ਲੰਬੀ ਦਾੜੀ ਹੈ। ਉਨ੍ਹਾਂ ਨੇ ਗੁਲਾਬੀ ਰੰਗ ਦੀ ਪੱਗ ਅਤੇ ਚੈਕਸ ਵਾਲੀ ਕਮੀਜ਼ ਪਹਿਨੀ ਹੋਈ ਹੈ। ਉਹ ਰੇਲਗੱਡੀ ਦੇ ਡੱਬੇ ਵਿਚ ਆਪਣੀ ਗੋਦੀ ਵਿਚ ਮਠਿਆਈ ਦਾ ਡੱਬਾ ਲੈ ਕੇ ਬੈਠੇ ਹੋਏ ਹਨ।ਇਸ ਫ਼ਿਲਮ ਵਿੱਚ ਆਮਿਰ ਖ਼ਾਨਇੱਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ।

Aamir Khan Laal Singh Chaddha First Look Poster , Sardar Look ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਪੋਸਟ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ , ਸਰਦਾਰ ਲੁੱਕ 'ਚ ਆਏ ਨਜ਼ਰ

ਇਸ ਵਾਰ ਆਮਿਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਸਰਦਾਰੀ ਵਾਲੀ ਲੁੱਕ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, 'ਸਤਿ ਸ੍ਰੀ ਅਕਾਲ.ਮੈਂ ਲਾਲ.. ਲਾਲ ਸਿੰਘ ਚੱਢਾ। ਇਸ ਤਸਵੀਰ 'ਚ ਆਮਿਰ ਖ਼ਾਨ ਸੰਘਣੀ ਦਾੜ੍ਹੀ ਤੇ ਪੱਗ ਵਿੱਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਇੱਕ ਘੰਟੇ 'ਚ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

Aamir Khan Laal Singh Chaddha First Look Poster , Sardar Look ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਪੋਸਟ ਕੀਤਾ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ , ਸਰਦਾਰ ਲੁੱਕ 'ਚ ਆਏ ਨਜ਼ਰ

ਦੱਸ ਦੇਈਏ ਕਿ ਆਮਿਰ ਖ਼ਾਨ ਵੱਲੋਂ ਇਸ ਫਿਲਮ ਦੀ ਸ਼ੂਟਿੰਗ ਦੇਸ਼ ਭਰ ਦੀਆਂ 100 ਲੋਕੇਸ਼ਨਾਂ 'ਤੇ ਕਰਨ ਦੀ ਯੋਜਨਾ ਬਣਾਈ ਗਈ ਹੈ। ਦਿੱਲੀ, ਗੁਜਰਾਤ, ਮੁੰਬਈ, ਕੋਲਕਾਤਾ, ਬੈਂਗਲੂਰੂ ਅਤੇ ਹੈਦਰਾਬਾਦ ਤੋਂ ਇਲਾਵਾ ਕਈ ਰਾਜਾਂ ਵਿਚ ਆਮਿਰ ਖਾਨ ਪਹਿਲੀ ਵਾਰ ਸ਼ੂਟਿੰਗ ਲਈ ਜਾ ਰਹੇ ਹਨ। ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਆਮਿਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ।
-PTCNews

 

View this post on Instagram

 

Sat Sri Akaal ji, myself Laal...Laal Singh Chaddha.?

A post shared by Aamir Khan (@_aamirkhan) on

  • Share