Sat, Apr 20, 2024
Whatsapp

ਅਦਾਲਤ ਦਾ ਫ਼ੁਰਮਾਨ, ਕਬਰ 'ਚੋਂ ਕੱਢੀ ਜਾਵੇਗੀ ਆਮਿਰ ਲਿਆਕਤ ਦੀ ਲਾਸ਼, ਮਚਿਆ ਹੰਗਾਮਾ

Written by  Jasmeet Singh -- June 21st 2022 02:22 PM
ਅਦਾਲਤ ਦਾ ਫ਼ੁਰਮਾਨ, ਕਬਰ 'ਚੋਂ ਕੱਢੀ ਜਾਵੇਗੀ ਆਮਿਰ ਲਿਆਕਤ ਦੀ ਲਾਸ਼, ਮਚਿਆ ਹੰਗਾਮਾ

ਅਦਾਲਤ ਦਾ ਫ਼ੁਰਮਾਨ, ਕਬਰ 'ਚੋਂ ਕੱਢੀ ਜਾਵੇਗੀ ਆਮਿਰ ਲਿਆਕਤ ਦੀ ਲਾਸ਼, ਮਚਿਆ ਹੰਗਾਮਾ

ਕਰਾਚੀ: ਪਾਕਿਸਤਾਨੀ ਟੀਵੀ ਹੋਸਟ ਅਤੇ ਸੰਸਦ ਮੈਂਬਰ ਆਮਿਰ ਲਿਆਕਤ ਦੀ ਜ਼ਿੰਦਗੀ ਵਾਂਗ ਉਨ੍ਹਾਂ ਦੀ ਮੌਤ ਵੀ ਵਿਵਾਦਾਂ ਵਿੱਚ ਘਿਰ ਗਈ ਹੈ। ਉਸ ਦੀ ਮੌਤ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿਚ ਕਤਲ ਦੀ ਸਾਜ਼ਿਸ਼ ਦਾ ਕੋਣ ਵੀ ਸ਼ਾਮਲ ਹੈ। ਇਹ ਵੀ ਪੜ੍ਹੋ: ਹਸਪਤਾਲ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਔਰਤ ਦੀ ਕੁੱਖ 'ਚ ਛੱਡਿਆ ਇਸ ਦੇ ਮੱਦੇਨਜ਼ਰ ਪਾਕਿਸਤਾਨ ਦੀ ਇੱਕ ਅਦਾਲਤ ਨੇ ਲਿਆਕਤ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਪਾਕਿਸਤਾਨ ਦੀਆਂ ਕਈ ਮਸ਼ਹੂਰ ਹਸਤੀਆਂ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਕਿਹਾ ਕਿ ਲਿਆਕਤ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਚਾਹੁੰਦੇ। ਉਨ੍ਹਾਂ ਨੂੰ ਕਿਸੇ ਗਲਤ ਕੰਮ ਦਾ ਸ਼ੱਕ ਨਹੀਂ ਹੈ। ਹਾਲਾਂਕਿ, ਕਰਾਚੀ ਸਿਟੀ ਕੋਰਟ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਵਜ਼ੀਰ ਹੁਸੈਨ ਮੇਮਨ ਨੇ ਪੋਸਟਮਾਰਟਮ ਕਰਵਾਉਣ ਦੇ ਹੱਕ ਵਿੱਚ ਫੈਸਲਾ ਸੁਣਾਇਆ। ਦਰਅਸਲ ਅਬਦੁਲ ਅਹਦ ਨਾਂ ਦੇ ਵਿਅਕਤੀ ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਆਮਿਰ ਲਿਆਕਤ ਇੱਕ ਮਸ਼ਹੂਰ ਟੀਵੀ ਹੋਸਟ ਅਤੇ ਸਿਆਸਤਦਾਨ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸ਼ੰਕੇ ਪੈਦਾ ਕਰ ਦਿੱਤੇ ਹਨ। ਹੋ ਸਕਦਾ ਹੈ ਕਿ ਉਸ ਦਾ ਕਤਲ ਜਾਇਦਾਦ ਨੂੰ ਲੈ ਕੇ ਕੀਤਾ ਗਿਆ ਹੋਵੇ। ਆਮਿਰ ਲਿਆਕਤ ਦੇ ਪੋਸਟਮਾਰਟਮ ਲਈ ਵਿਸ਼ੇਸ਼ ਬੋਰਡ ਬਣਾਇਆ ਜਾਵੇ। ਇਸ ਦੌਰਾਨ ਆਮਿਰ ਲਿਆਕਤ ਦੀ ਤੀਜੀ ਪਤਨੀ ਦਾਨੀਆ ਸ਼ਾਹ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇੱਕ ਐਨਜੀਓ ਨੇ ਦਾਨੀਆ ਖ਼ਿਲਾਫ਼ ਪਟੀਸ਼ਨ ਦਾਇਰ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਆਮਿਰ ਲਿਆਕਤ ਦੀ 9 ਜੂਨ 2022 ਨੂੰ ਕਰਾਚੀ ਵਿੱਚ ਮੌਤ ਹੋ ਗਈ ਸੀ। ਇਹ ਵੀ ਪੜ੍ਹੋ: ਵਿਜੇ ਸਿੰਗਲਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ, ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 4 ਜੁਲਾਈ ਨੂੰ ਮੀਡੀਆ ਰਿਪੋਰਟਾਂ ਮੁਤਾਬਕ ਲਿਆਕਤ ਸਵੇਰੇ ਬੇਚੈਨ ਸੀ। ਦਰਦ ਨਾਲ ਚੀਕਣ ਦੀ ਆਵਾਜ਼ ਸੁਣ ਕੇ ਨੌਕਰ ਕਮਰੇ 'ਚ ਭਜਿਆ, ਪਰ ਦਰਵਾਜ਼ਾ ਬੰਦ ਸੀ। ਜਦੋਂ ਕੋਈ ਜਵਾਬ ਨਾ ਆਇਆ ਤਾਂ ਨੌਕਰ ਨੂੰ ਦਰਵਾਜ਼ਾ ਤੋੜਨਾ ਪਿਆ। ਹੁਣ ਦਿਲ ਦਾ ਦੌਰਾ ਆਮਿਰ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਨਾਲ ਵੀ ਜੂਝ ਰਿਹਾ ਸੀ। -PTC News


Top News view more...

Latest News view more...