ਮੁੱਖ ਖਬਰਾਂ

ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦਾ ਕਨਵੀਨਰ ਖ਼ੁਦ ਹੋਇਆ ਠੱਗੀ ਦਾ ਸ਼ਿਕਾਰ , ਪਾਰਟੀ 'ਤੇ ਲਾਏ ਵੱਡੇ ਇਲਜ਼ਾਮ

By Shanker Badra -- May 11, 2019 4:55 pm

ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦਾ ਕਨਵੀਨਰ ਖ਼ੁਦ ਹੋਇਆ ਠੱਗੀ ਦਾ ਸ਼ਿਕਾਰ , ਪਾਰਟੀ 'ਤੇ ਲਾਏ ਵੱਡੇ ਇਲਜ਼ਾਮ:ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ (ਭ੍ਰਿਸ਼ਟਾਚਾਰ ਵਿਰੋਧੀ) ਵਿੰਗ ਪੰਜਾਬ ਦੇ ਕਨਵੀਨਰ ਹਰਕੇਸ਼ ਸਿੰਘ ਸਿੱਧੂ ਨੇ ਅੱਜ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਕਿਸੇ ਵੀ ਪਾਰਟੀ 'ਚ ਕੰਮ ਨਹੀਂ ਕਰਨਗੇ ਅਤੇ ਗ਼ੈਰ ਸਿਆਸੀ ਸੰਗਠਨ ਚਲਾ ਕੇ ਲੋਕ ਸੇਵਾ ਦੇ ਕੰਮ ਕਰਨਗੇ।

AAP Anti Corruption Wing Punjab Convener Resignation
ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦਾ ਕਨਵੀਨਰ ਖ਼ੁਦ ਹੋਇਆ ਠੱਗੀ ਦਾ ਸ਼ਿਕਾਰ , ਪਾਰਟੀ 'ਤੇ ਲਾਏ ਵੱਡੇ ਇਲਜ਼ਾਮ

ਇਸ ਦੌਰਾਨ ਉਨ੍ਹਾਂ ਇਹ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਉਸ ਨਾਲ ਵੀ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਹੈ।ਸਿੱਧੂ ਨੇ ਕਿਹਾ ਕਿ ਪਾਰਟੀ ਕੰਮਾਂ ਲਈ ਉਨ੍ਹਾਂ ਤੋਂ ਪੰਜ ਲੱਖ ਰੁਪਏ ਲਏ ਗਏ ਸਨ, ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਕੀਤੇ ਗਏ ਹਨ। ਇਸੇ ਕਾਰਨ ਹੁਣ ਉਹ ਪੈਸੇ ਲੈਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਕਰਾਉਣਗੇ।

AAP Anti Corruption Wing Punjab Convener Resignation
ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦਾ ਕਨਵੀਨਰ ਖ਼ੁਦ ਹੋਇਆ ਠੱਗੀ ਦਾ ਸ਼ਿਕਾਰ , ਪਾਰਟੀ 'ਤੇ ਲਾਏ ਵੱਡੇ ਇਲਜ਼ਾਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਤਨੀ ਦੀ ਹੱਤਿਆ ਕਰ ਕੇ ਪਤੀ ਨੇ ਖ਼ਾਲੀ ਪਲਾਟ ‘ਚ ਸੁੱਟੀ ਲਾਸ਼ ,3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾ ਕੇ ਪੂਰੇ ਪੰਜਾਬ ਵਿੱਚ ਸਰਗਰਮੀ ਨਾਲ ਕੰਮ ਕਰਨਗੇ ਅਤੇ ਬੁੱਧੀਜੀਵੀ ਤੇ ਇਮਾਨਦਾਰ ਲੋਕ ਉਸ ਦੇ ਨਾਲ ਜੁੜਨਗੇ।ਇਸ ਮੌਕੇ ਫ਼ਿਲਮੀ ਕਲਾਕਾਰ ਮੰਗਲ ਢਿਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹੀ ਵਤੀਰੇ ਕਾਰਨ ਆਮ ਅਤੇ ਪਾਰਟੀ ਪੰਜਾਬ ਵਿੱਚ ਅੱਜ ਖੁੱਡੇ ਲਾਈਨ ਲੱਗੀ ਹੋਈ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

  • Share