Advertisment

ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਜੈਤੋ 'ਚ ਹੋਇਆ ਖੂਬ ਹੰਗਾਮਾ, ਚੱਲੇ ਇੱਟਾਂ-ਰੋੜੇ

author-image
Riya Bawa
New Update
ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਜੈਤੋ 'ਚ ਹੋਇਆ ਖੂਬ ਹੰਗਾਮਾ, ਚੱਲੇ ਇੱਟਾਂ-ਰੋੜੇ
Advertisment
ਜੈਤੋ: ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ 'ਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਖੂਬ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਧੜਿਆਂ 'ਚ ਆਪਸੀ ਵਿਰੋਧ ਦੇ ਚੱਲਦੇ ਇੱਟਾਂ-ਰੋੜੇ ਤੇ ਡਾਂਗਾਂ ਤੱਕ ਚੱਲੀਆਂ। ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ 'ਆਪ' ਸਮਰਥਕ ਟਰੱਕ ਯੂਨੀਅਨ ਦਾ ਗੇਟ ਭੰਨ੍ਹ ਕੇ ਅੰਦਰ ਦਾਖਲ ਹੋਏ ਤੇ ਪ੍ਰਧਾਨਗੀ ਲਈ 'ਆਪ' ਸਮਰਥਕ ਹਰਸਿਮਰਤ ਨੂੰ ਪ੍ਰਧਾਨ ਚੁਣ ਲਿਆ।
Advertisment
ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਜੈਤੋ 'ਚ ਹੋਇਆ ਖੂਬ ਹੰਗਾਮਾ, ਚੱਲੇ ਇੱਟਾਂ-ਰੋੜੇ ਇਸ ਰੌਲੇ ਰੱਪੇ 'ਚ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਨੇ ਕਿਹਾ ਕਿ ਕੁੱਝ ਲੋਕ ਜੋ ਕਾਂਗਰਸੀ ਸਨ, ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਸਰਬ ਸੰਮਤੀ ਨਾਲ ਹਰਸਿਮਰਨ ਸਿੰਘ ਮਲਹੋਤਰਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਅਤੇ ਜੋ ਨਰਾਜ਼ ਹਨ ਉਨ੍ਹਾਂ ਨੂੰ ਵੀ ਮਨਾ ਲਿਆ ਜਾਵੇਗਾ ਕਿਉਂਕਿ ਸਾਡਾ ਮਕਸਦ ਯੂਨੀਅਨ ਨੂੰ ਮੁਨਾਫੇ ਵੱਲ ਲਿਜਾਣਾ ਹੈ ਅਤੇ ਥੋੜੇ ਸਮੇਂ 'ਚ ਹੀ ਨਤੀਜੇ ਸਭ ਨੂੰ ਦੇਖਣ ਨੂੰ ਮਿਲਣਗੇ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਕਸਬਾ ਸਾਦਿਕ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜੇ ਆਹਮੋ ਸਾਹਮਣੇ ਹੋਏ ਸਨ ਜਿਥੇ ਧੱਕਾ ਮੁਕੀ ਤੋਂ ਬਾਅਦ ਆਪ ਦਾ ਟਰੱਕ ਯੂਨੀਅਨ ਤੇ ਕਬਜ਼ਾ ਹੋਇਆ ਸੀ। ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਜੈਤੋ 'ਚ ਹੋਇਆ ਖੂਬ ਹੰਗਾਮਾ, ਚੱਲੇ ਇੱਟਾਂ-ਰੋੜੇ
Advertisment
ਇਹ ਵੀ ਪੜ੍ਹੋ: 10ਵੀਂ ਕਲਾਸ ਦਾ ਪੇਪਰ ਹੋਇਆ ਲੀਕ, ਵਟਸਐਪ ਗਰੁੱਪਾਂ 'ਤੇ ਤੇਜ਼ੀ ਨਾਲ ਵਾਇਰਲ ਉਧਰ, ਦੂਜੇ ਪਾਸੇ ਵਿਰੋਧ ਕਰ ਰਹੇ ਟਰੱਕ ਅਪਰੇਟਰਾਂ ਨੇ ਇਲਜ਼ਾਮ ਲਗਾਏ ਹਨ ਕਿ 'ਆਪ' ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਯੂਨੀਅਨ ਦਾ ਗੇਟ ਭੰਨ੍ਹਿਆ ਗਿਆ ਤੇ ਟਰੱਕ ਅਪਰੇਟਰਾਂ 'ਤੇ ਡੰਡੇ ਵਰ੍ਹਾਏ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੀ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆਈ ਤੇ ਧੱਕੇ ਨਾਲ ਪ੍ਰਧਾਨ ਚੁਣਿਆ ਗਿਆ, ਜੋ ਸਾਨੂੰ ਮਨਜ਼ੂਰ ਨਹੀਂ। ਟਰੱਕ ਯੂਨੀਅਨ ਪ੍ਰਧਾਨਗੀ ਨੂੰ ਲੈ ਕੇ ਜੈਤੋ 'ਚ ਹੋਇਆ ਖੂਬ ਹੰਗਾਮਾ, ਚੱਲੇ ਇੱਟਾਂ-ਰੋੜੇ ਗੌਰਤਲਬ ਹੈ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਹਲਕਿਆਂ 'ਚ ਟਰੱਕ ਯੂਨੀਅਨ ਦੀ ਪ੍ਰਧਾਨਗੀ 'ਤੇ ਆਪ ਸਮਰਥਕਾਂ ਦਾ ਕਬਜ਼ਾ ਹੋ ਰਿਹਾ ਹੈ। publive-image -PTC News-
aap mla-amolak-singh jaito-truck-union harsimrat-jaito-truck-union
Advertisment

Stay updated with the latest news headlines.

Follow us:
Advertisment