Advertisment

'ਆਪ' ਸਰਕਾਰ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਮਰਥਨ 'ਚ ਬੁਰੀ ਤਰ੍ਹਾਂ ਰਹੀ ਅਸਫਲ: ਸੁਖਪਾਲ ਖਹਿਰਾ

author-image
Riya Bawa
Updated On
New Update
'ਆਪ' ਸਰਕਾਰ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਮਰਥਨ 'ਚ ਬੁਰੀ ਤਰ੍ਹਾਂ ਰਹੀ ਅਸਫਲ: ਸੁਖਪਾਲ ਖਹਿਰਾ
Advertisment
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਦਾਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ 'ਚ ਨਾਕਾਮ ਰਹਿਣ 'ਤੇ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਤਾਂ ਜ਼ੋਰ-ਸ਼ੋਰ ਨਾਲ ਕਰ ਰਹੀ ਹੈ ਪਰ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਮਰਥਨ ਵਿੱਚ ਆਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
Advertisment
'ਆਪ' ਸਰਕਾਰ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਮਰਥਨ 'ਚ ਬੁਰੀ ਤਰ੍ਹਾਂ ਰਹੀ ਅਸਫਲ : ਸੁਖਪਾਲ ਖਹਿਰਾ ਪੰਜਾਬ ਵਿੱਚ ਰਿਕਾਰਡ ਮਾਤਰਾ ਵਿੱਚ ਮੂੰਗੀ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੀ ਤਾਰੀਫ਼ ਕਰਦਿਆਂ ਖਹਿਰਾ ਨੇ ਨਿੱਜੀ ਕੰਪਨੀਆਂ ਵੱਲੋਂ ਉਤਪਾਦ ਦਾ ਵੱਡਾ ਹਿੱਸਾ ਖੋਹਣ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਵਾਅਦਾ ਪੂਰਾ ਨਾ ਕਰਕੇ ਸੂਬੇ ਦੇ ਮਿਹਨਤੀ ਕਿਸਾਨਾਂ ਨੂੰ ਫੇਲ ਕੀਤਾ ਹੈ। ਇਸ ਵਾਰ ਚਾਰ ਲੱਖ ਕੁਇੰਟਲ ਤੋਂ ਵੱਧ ਮੂੰਗੀ ਦਾ ਉਤਪਾਦਨ ਹੋਇਆ ਹੈ, ਜਿਸ ਵਿੱਚੋਂ 85 ਫੀਸਦੀ ਤੋਂ ਵੱਧ ਨਿੱਜੀ ਕੰਪਨੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਬਹੁਤ ਘੱਟ ਕੀਮਤ 'ਤੇ ਖਰੀਦਿਆ ਹੈ। 'ਆਪ' ਸਰਕਾਰ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਮਰਥਨ 'ਚ ਬੁਰੀ ਤਰ੍ਹਾਂ ਰਹੀ ਅਸਫਲ : ਸੁਖਪਾਲ ਖਹਿਰਾ ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਨੇ ਇਸ ਮਾਮਲੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਕਾਂਗਰਸ ਇਸ ਦੀ ਚੁੱਪ ਗਵਾਹ ਨਹੀਂ ਰਹੇਗੀ। ਖਹਿਰਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਂਗਰਸ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ਸ਼ੁਰੂ ਕਰੇਗੀ ਤਾਂ ਜੋ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਵਿੱਚ ਮਦਦ ਕੀਤੀ ਜਾ ਸਕੇ। 'ਆਪ' ਸਰਕਾਰ ਪੰਜਾਬ 'ਚ ਮੂੰਗੀ ਦੀ ਖੇਤੀ ਨੂੰ MSP ਦੇਣ 'ਚ ਰਹੀ ਅਸਫਲ: ਸੁਖਪਾਲ ਖਹਿਰਾ ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਦੀ ਦਿੱਤੀ ਛੋਟ ਇਸ ਦੌਰਾਨ ਖਹਿਰਾ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨਾਲ ਲੱਗਦੀਆਂ ਸਰਾਵਾਂ ਵਿੱਚ ਠਹਿਰਣ ਵਾਲੇ ਸ਼ਰਧਾਲੂਆਂ 'ਤੇ ਜੀਐਸਟੀ ਲਗਾਉਣ ਲਈ ਕੇਂਦਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਅਤੇ ਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ 'ਤੇ ਬੋਝ ਪਾਉਣਾ ਕੇਂਦਰ ਦਾ ਸਰਾਸਰ ਸਿੱਖ ਵਿਰੋਧੀ ਰਵੱਈਆ ਹੈ। "ਪਵਿੱਤਰ ਮੰਦਰ ਲਈ ਹੋਰ ਰਿਆਇਤਾਂ ਦੇਣ ਦੀ ਬਜਾਏ, ਸਰਾਵਾਂ ਵਿੱਚ ਰਹਿਣ ਵਾਲੇ ਸ਼ਰਧਾਲੂਆਂ 'ਤੇ ਵਿੱਤੀ ਬੋਝ ਪਾਉਣ ਦੀ ਕੇਂਦਰ ਦੀ ਕਾਰਵਾਈ ਨਿੰਦਣਯੋਗ ਹੈ"। publive-image -PTC News-
bhagwant-mann punjabi-news aap-govt farmers sukhpal-khaira msp moong-cultivators-in-punjab
Advertisment

Stay updated with the latest news headlines.

Follow us:
Advertisment