Advertisment

ਆਪ ਨੇ ਵਿਸ਼ੇਸ਼ ਅਧਿਕਾਰ ਹਨਨ ਮਤਾ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਖਿਲਾਫ ਕਿਉਂ ਨਹੀਂ ਪੇਸ਼ ਕੀਤਾ: ਬਿਕਰਮ ਮਜੀਠੀਆ

author-image
Jashan A
Updated On
New Update
ਆਪ ਨੇ ਵਿਸ਼ੇਸ਼ ਅਧਿਕਾਰ ਹਨਨ ਮਤਾ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਖਿਲਾਫ ਕਿਉਂ ਨਹੀਂ ਪੇਸ਼ ਕੀਤਾ: ਬਿਕਰਮ ਮਜੀਠੀਆ
Advertisment
ਆਪ ਨੇ ਵਿਸ਼ੇਸ਼ ਅਧਿਕਾਰ ਹਨਨ ਮਤਾ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਖਿਲਾਫ ਕਿਉਂ ਨਹੀਂ ਪੇਸ਼ ਕੀਤਾ: ਬਿਕਰਮ ਮਜੀਠੀਆ ਕਿਹਾ ਕਿ ਆਪ ਅਤੇ ਕਾਂਗਰਸ ਜੁਆਬ ਦੇਣ ਕਿ ਉਹ ਬੇਅਦਬੀ ਕੇਸਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਤੋਂ ਕਿਉਂ ਡਰਦੀਆਂ ਹਨ? ਚੰਡੀਗੜ੍ਹ:ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ਉੱਤੇ ਵਿਧਾਨ ਸਭਾ ਸਪੀਕਰ ਕੋਲ ਇੱਕ ਸਰਕਾਰੀ ਅਧਿਕਾਰੀ ਖਿ਼ਲਾਫ ਵਿਸ਼ੇਸ਼ ਅਧਿਕਾਰ ਹਨਨ ਮਤਾ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉੁਹਨਾਂ ਪੁੱਛਿਆ ਕਿ ਜੇਕਰ ਆਪ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੂੰ ਦਬੋਚੇ ਜਾਣ ਪ੍ਰਤੀ ਇੰਨੀ ਸੰਜੀਦਾ ਹੈ ਤਾਂ ਇਸ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਖਿ਼ਲਾਫ ਅਜਿਹਾ ਪ੍ਰਸਤਾਵ ਕਿਉਂ ਨਹੀਂ ਲਿਆਂਦਾ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਮਜੀਠੀਆ ਨੇ ਕਿਹ ਕਿ ਸੱਚਾਈ ਇਹ ਹੈ ਕਿ ਆਪ ਕਾਂਗਰਸ ਪਾਰਟੀ ਦੀ ਏਜੰਟ ਵਜੋਂ ਕੰਮ ਕਰ ਰਹੀ ਹੈ। ਅਸੀਂ ਇਹ ਗੱਲ ਬਹੁਤ ਦੇਰ ਤੋਂ ਕਹਿੰਦੇ ਆ ਰਹੇ ਹਾਂ ਅਤੇ ਹੁਣ ਆਪ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਆਪਣਾ ਮੁੱਖ ਵਿਰੋਧੀ ਪਾਰਟੀ ਵਜੋਂ ਰੁਤਬਾ ਬਚਾਉਣ ਲਈ ਕਾਂਗਰਸ ਪਾਰਟੀ ਦੀ ਪਿਛਲੱਗ ਬਣ ਕੇ ਚੱਲਣ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਨਹੀਂ ਤਾਂ ਆਪ ਵਲੋਂ ਇੱਕ ਅਜਿਹੇ ਅਧਿਕਾਰੀ ਖਿ਼ਲਾਫ ਵਿਧਾਨ ਸਭਾ ਸਪੀਕਰ ਕੋਲ ਜਾ ਕੇ ਵਿਸ਼ੇਸ਼ ਅਧਿਕਾਰ ਹਨਨ ਪ੍ਰਸਤਾਵ ਦੇਣ ਦੀ ਕੋਈ ਤੁਕ ਨਹੀਂ ਬਣਦੀ, ਜਿਸ ਨੂੰ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੁਣਿਆ ਗਿਆ ਸੀ ਅਤੇ ਸਿਟ ਦੇ ਬਾਕੀ ਚਾਰ ਅਧਿਕਾਰੀਆਂ ਖਿ਼ਲਾਫ ਕਿਉਂ ਨਹੀਂ ਅਜਿਹਾ ਮਤਾ ਪੇਸ਼ ਕੀਤਾ ਗਿਆ? ਉਹਨਾਂ ਕਿਹਾ ਕਿ ਆਪ ਨੇ ਸਿਟ ਦੇ ਮੁਖੀ ਖਿ਼ਲਾਫ ਵਿਸ਼ੇਸ਼ ਅਧਿਕਾਰ ਹਨਨ ਦਾ ਪ੍ਰਸਤਾਵ ਕਿਉਂ ਨਹੀਂ ਦਿੱਤਾ, ਜਿਸ ਨੇ ਬੇਅਦਬੀ ਦੇ ਕੇਸਾਂ ਦੀ ਸੀਬੀਆਈ ਤੋਂ ਅੱਗੇ ਜਾਂਚ ਕਰਵਾਉਣ ਦਾ ਪ੍ਰਸਤਾਵ ਭੇਜਿਆ ਸੀ ਜਾਂ ਬਿਲਕੁੱਲ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਖਿ਼ਲਾਫ ਕਿਉਂ ਨਹੀਂ ਭੇਜਿਆ? ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਇੱਕ ਦੋੋਸਤਾਨਾ ਮੈਚ ਖੇਡ ਰਹੀ ਹੈ ਅਤੇ ਕਾਂਗਰਸ ਪਾਰਟੀ ਦੀ ਮੱਦਦ ਕਰ ਰਹੀ ਹੈ, ਜੋ ਕਿ ਆਪਣੇ ਅਧਿਕਾਰੀ ਖਿ਼ਲਾਫ ਅਜਿਹੀ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ।ਇਹ ਟਿੱਪਣੀ ਕਰਦਿਆਂ ਕਿ ਆਪ ਉਹੀ ਕੁੱਝ ਕਰ ਰਹੀ ਹੈ ਜੋ ਕਾਂਗਰਸ ਪਾਰਟੀ ਇਸ ਕੋਲੋਂ ਕਰਵਾਉਣਾ ਚਾਹੰਦੀ ਹੈ, ਅਕਾਲੀ ਆਗੂ ਨੇ ਕਿਹਾ ਕਿ ਆਪ ਨੇ ਵਿਸ਼ੇਸ਼ ਅਧਿਕਾਰ ਹਨਨ ਪ੍ਰਸਤਾਵ ਪੇਸ਼ ਕਰਨ ਦਾ ਨਾਟਕ ਸਿਰਫ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣ ਅਤੇ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਖੇਡਿਆ ਹੈ। ਉਹਨਾਂ ਕਿਹਾ ਕਿ ਅਜਿਹਾ ਉਹਨਾਂ ਅਧਿਕਾਰੀਆਂ ਨੂੰ ਡਰਾਉਣ ਲਈ ਵੀ ਕੀਤਾ ਜਾ ਰਿਹਾ ਹੈ, ਜਿਹੜੇ ਕਾਂਗਰਸ ਪਾਰਟੀ ਦੀ ਸਿਆਸੀ ਲੀਹ ਉੱਤੇ ਨਹੀਂ ਚੱਲ ਰਹੇ ਹਨ।ਸਾਬਕਾ ਮੰਤਰੀ ਨੇ ਆਪ ਅਤੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਣ ਕਿ ਉਹ ਬੇਅਦਬੀ ਦੇ ਕੇਸਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹਨ? ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਾਂਗਰਸ ਪਾਰਟੀ ਦੀ ਬੇਅਦਬੀ ਦੀਆਂ ਘਿਨੌਣੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਜੱਗ ਜਾਹਿਰ ਕਰਨ ਅਤੇ ਸਜ਼ਾਵਾਂ ਦਿਵਾਉਣ ਦੀ ਕੋਈ ਨੀਅਤ ਨਹੀਂ ਹੈ।ਇਹ ਉਹਨਾਂ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਤੁੱਲ ਹੈ, ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣਾ ਚਾਹੁੰਦੇ ਹਨ। ਇਹ ਟਿੱਪਣੀ ਕਰਦਿਆਂ ਕਿ ਪੰਜਾਬੀ ਇਸ ਦੋਹਰੀ ਖੇਡ ਦਾ ਪਰਦਾਫਾਸ਼ ਕਰ ਦੇਣਗੇ, ਮਜੀਠੀਆ ਨੇ ਕਿਹਾ ਕਿ ਆਪ ਅਤੇ ਕਾਂਗਰਸ ਪਾਰਟੀ ਵਿਚਕਾਰ ਹੋ ਰਹੀਆਂ ਗੁਪਤ ਮੀਟਿੰਗਾਂ ਦੀਆਂ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਹੀ ਵਜ੍ਹਾ ਹੈ ਕਿ ਕਾਂਗਰਸ ਵੱਲੋਂ ਜੋ ਵੀ ਕਿਹਾ ਜਾਂਦਾ ਹੈ, ਆਪ ਉਸ ਨੂੰ ਰੱਦ ਕਰ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਆਪ ਅਤੇ ਕਾਂਗਰਸ ਦੋਵਾਂ ਦਾ ਪਰਦਾਫਾਸ਼ ਕਰੇਗਾ ਅਤੇ ਦੁਹਰਾਇਆ ਕਿ ਬੇਅਦਬੀ ਕੇਸਾਂ ਵਿਚ ਇਨਸਾਫ ਸਿਰਫ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਂਚ ਰਾਹੀਂ ਹੀ ਮਿਲ ਸਕਦਾ ਹੈ। -PTC News-
punjab-news punjabi-news latest-bikram-majithia-news bikram-majithia-news
Advertisment

Stay updated with the latest news headlines.

Follow us:
Advertisment