“ਆਪ” ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਇਸ ਵਾਰ ਨਹੀਂ ਉਤਰਨਗੇ ਚੋਣ ਮੈਦਾਨ ‘ਚ

“ਆਪ” ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਇਸ ਵਾਰ ਨਹੀਂ ਉਤਰਨਗੇ ਚੋਣ ਮੈਦਾਨ ‘ਚ,ਫਤਹਿਗੜ੍ਹ ਸਾਹਿਬ: ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਸੂਬੇ ‘ਚ ਹਲਚਲ ਮੱਚ ਗਈ ਹੈ। ਜਿਸ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਕਮਰ ਕਸ ਲਈ ਹੈ। ਪਰ ਉਥੇ ਹੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਤਿਹਗੜ੍ਹ ਸਾਹਿਬ ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਇਸ ਵਾਰ ਚੋਣ ਮੈਦਾਨ ‘ਚ ਨਹੀਂ ਉਤਰਨਗੇ।

ਹੋਰ ਪੜ੍ਹੋ: “ਕੋਈ ਚਾਂਸ ਨਹੀਂ” ਸੀ.ਈ.ਸੀ. ਨੇ ਇਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕਠੇ ਹੋਣ ਦੀ ਸੰਭਾਵਨਾ ‘ਤੇ ਤੋੜ੍ਹੀ ਚੁੱਪੀ

ਆਪ’ ਨਾਲ ਰਿਸ਼ਤਿਆਂ ‘ਚ ਆਈ ਦਰਾਰ ਤੋਂ ਬਾਅਦ ਖਾਲਸਾ ਦੀਆਂ ਨਜ਼ਦੀਕੀਆਂ ਭਾਜਪਾ ਨਾਲ ਵਧ ਗਈਆਂ ਸਨ ਅਤੇ ਚਰਚਾ ਸੀ ਕਿ ਉਹ ਭਾਜਪਾ ਦੀ ਟਿਕਟ ‘ਤੇ ਕਿਤਿਓਂ ਚੋਣ ਲੜ ਸਕਦੇ ਹਨ ਜਾਂ ਫਿਰ ਫਤਿਹਗੜ੍ਹ ਸਾਹਿਬ ਸੀਟ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਸਕਦੇ ਹਨ ਪਰ ਖਾਲਸਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਲਈ ਕਿਸੇ ਸੀਟ ਤੋਂ ਚੋਣ ਨਹੀਂ ਲੜਨਗੇ।

-PTC News