Sat, Apr 20, 2024
Whatsapp

"ਆਪ" ਨੇਤਾ ਆਸ਼ੂਤੋਸ਼ ਨੇ "ਨਿੱਜੀ ਕਾਰਨਾਂ" ਕਾਰਨ ਪਾਰਟੀ ਤੋਂ ਦਿੱਤਾ ਅਸਤੀਫਾ 

Written by  Joshi -- August 15th 2018 11:30 AM -- Updated: August 15th 2018 11:35 AM

"ਆਪ" ਨੇਤਾ ਆਸ਼ੂਤੋਸ਼ ਨੇ "ਨਿੱਜੀ ਕਾਰਨਾਂ" ਕਾਰਨ ਪਾਰਟੀ ਤੋਂ ਦਿੱਤਾ ਅਸਤੀਫਾ 

"ਆਪ" ਨੇਤਾ ਆਸ਼ੂਤੋਸ਼ ਨੇ "ਨਿੱਜੀ ਕਾਰਨਾਂ" ਕਾਰਨ ਪਾਰਟੀ ਤੋਂ ਦਿੱਤਾ ਅਸਤੀਫਾ "ਆਪ" ਨੇਤਾ ਆਸ਼ੂਤੋਸ਼ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਨਿੱਜੀ ਕਾਰਨਾਂ ਕਰਕੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ।

"ਆਪ" ਨੇਤਾ ਨੇ ਟਵਿੱਟਰ 'ਤੇ ਪਾਰਟੀ ਅਤੇ ਇਸ ਦੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੱਕ ਉਨ੍ਹਾਂ ਨੂੰ ਪੂਰਾ ਸਮਰਥਨ ਮਿਲਦਾ ਰਿਹਾ ਹੈ। ਉਹਨਾਂ ਟਵੀਟ ਕਰਦਿਆਂ ਲਿਖਿਆ "ਹਰ ਸਫ਼ਰ ਦਾ ਅੰਤ ਹੁੰਦਾ ਹੈ। 'ਆਪ' ਨਾਲ ਮੇਰਾ ਸਬੰਧ, ਜੋ ਕਿ ਵਧੀਆ ਰਿਹਾ, ਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੀਏਸੀ ਨੂੰ ਇਸਨੂੰ ਸਵੀਕਾਰ ਕਰਨ ਲਈ ਕਿਹਾ ਹੈ। ਇਹ ਬਿਲਕੁਲ ਨਿੱਜੀ ਕਾਰਨਾਂ ਕਰਕੇ ਲਿਆ ਗਿਆ ਫੈਸਲਾ ਹੈ।  ਪਾਰਟੀ 'ਚ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ। ਧੰਨਵਾਦ।" —PTC News

Top News view more...

Latest News view more...