ਮੁੱਖ ਖਬਰਾਂ

ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਨੂੰ ਵੱਡਾ ਝਟਕਾ, ਜਲੰਧਰ ਕੈਂਟ ਤੋਂ ਐਚ.ਐਸ ਵਾਲੀਆ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

By Joshi -- May 20, 2018 10:25 am -- Updated:May 20, 2018 10:40 am

ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਨੂੰ ਵੱਡਾ ਝਟਕਾ, ਜਲੰਧਰ ਕੈਂਟ ਤੋਂ ਐਚ.ਐਸ ਵਾਲੀਆ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

ਜਲੰਧਰ ਕੈਂਟ ਤੋਂ 'ਆਪ' ਵੱਲੋਂ ਉਮੀਦਵਾਰ ਵਜੋਂ ੨੦੧੭ ਵਿਧਾਨ ਸਭਾ ਚੋਣਾਂ ਲੜਨ ਵਾਲੇ ਐਚ.ਐਸ ਵਾਲੀਆ, ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ।
AAP leader HS Walia joins SAD todayਦੱਸ ਦੇਈਏ ਕਿ ਵਾਲੀਆ ਨੇ ਕਿਹਾ ਸੀ ਕਿ ਮੈਂ ਆਪ ਇਕ ਸਿਆਸੀ ਪਾਰਟੀ ਨਹੀਂ ਸਗੋਂ ਆਪਣੀ ਵਿਚਾਰਧਾਰਾ ਲਈ 'ਆਪ' ਵਿਚ ਸ਼ਾਮਲ ਹੋਇਆ ਸੀ, ਪਰ ਪਿਛਲੇ ੧੪ ਮਹੀਨਿਆਂ 'ਚ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੈਂ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਇਹ (ਆਪ) ਜਿੱਥੇ ਇਸ ਦੀ ਅਸਲੀ ਵਿਚਾਰਧਾਰਾ ਦੇ ਨੇੜੇ ਤੇੜੇ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਸਭ ਤੋਂ ਪੁਰਾਣੀਆਂ ਪਾਰਟੀਆਂ ਵਿੱਚੋਂ ਇੱਕ ਹੈ ਅਤੇ ਇਸ ਦੀ ਵਿਚਾਰਧਾਰਾ 'ਆਪ' ਤੋਂ ਬਹੁਤ ਵਧੀਆ ਹੈ। ਜੇ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋਣਾ ਹੈ ਤਾਂ ਇਸ ਤੋਂ ਪਹਿਲਾਂ ਕੋਈ ਬਿਹਤਰ ਪਾਰਟੀ ਨਹੀਂ ਹੈ।"
AAP leader HS Walia joins SAD todayਵਾਲੀਆ ਨੂੰ ੨੬,੦੦੦ ਵੋਟਾਂ ਮਿਲੀਆਂ ਸਨ ਅਤੇ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੇ ਸਥਾਨ 'ਤੇ ਆਏ ਸਨ।  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ੨੭ ਹਜ਼ਾਰ ਵੋਟਾਂ ਪਈਆਂ ਜਦਕਿ ਕਾਂਗਰਸ ਉਮੀਦਵਾਰ ਪਰਗਟ ਸਿੰਘ ਨੇ ਜਲੰਧਰ ਕੈਂਟ ਤੋਂ ੫੦,੦੦੦ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ।

—PTC News

  • Share