adv-img
ਮੁੱਖ ਖਬਰਾਂ

'ਆਪ' ਆਗੂ ਮੰਜੂ ਰਾਣਾ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਲਗਾਏ ਗੰਭੀਰ ਇਲਜ਼ਾਮ

By Pardeep Singh -- October 6th 2022 08:21 PM

ਜਲੰਧਰ: ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਮੰਜੂ ਰਾਣਾ ਨੇ ਸਰੀਰਕ ਸੋਸ਼ਣ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਵਿੱਚ 3 ਵਿਅਕਤੀਆਂ ਦੇ ਨਾਮ ਦਰਜ ਹਨ ਪਰ ਇਸ ਤੋਂ ਇਲਾਵਾ ਪਰਚੇ ਵਿੱਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ। ਇਹ ਪਰਚਾ ਜਲੰਧਰ ਦੇ ਡਿਵੀਜ਼ਨ ਨੰਬਰ 5 ਵਿੱਚ  ਦਰਜ ਕਰਵਾਇਆ ਹੈ।

ਮੰਜੂ ਰਾਣਾ ਨੇ ਪਰਚੇ ਵਿੱਚ ਜਿਹੜੇ ਤਿੰਨ ਵਿਅਕਤੀਆ ਦੇ ਨਾਮ ਲਿਖਵਾਏ ਹਨ ਉਹ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕੋਲੋਂ ਪੈਸੇ ਲੈ ਕੇ ਮੇਰੇ ਉੱਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ। ਦੱਸ ਦੇਈਏ ਕਿ ਮੰਜੂ ਰਾਣਾ ਨੇ ਪਹਿਲਾ ਵੀ ਰਾਣਾ ਗੁਰਜੀਤ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ।

ਕੌਣ ਹੈ ਮੰਜੂ ਰਾਣਾ

ਆਮ ਆਦਮੀ ਪਾਰਟੀ ਦੀ ਆਗੂ ਮੰਜੂ ਰਾਣਾ ਜਲੰਧਰ ਦੀ ਰਹਿਣ ਵਾਲੀ ਹੈ। ਉਹ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਹੈ ਅਤੇ ਸਥਾਈ ਲੋਕ ਅਦਾਲਤ ਦੀ ਸਾਬਕਾ ਚੇਅਰਮੈਨ ਵੀ ਸੀ। ਜੱਜ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਹੁਸ਼ਿਆਰਪੁਰ, ਦਸੂਹਾ, ਫਤਹਿਗੜ੍ਹ ਸਾਹਿਬ, ਮੋਗਾ ਸਮੇਤ ਹੋਰ ਥਾਵਾਂ 'ਤੇ ਤਾਇਨਾਤ ਰਹੇ।

ਇਹ ਵੀ ਪੜ੍ਹੋ:ਕਿਸਾਨਾਂ ਅਤੇ CM ਮਾਨ ਦੀ ਮੀਟਿੰਗ ਦੇ ਅਹਿਮ ਫ਼ੈਸਲੇ

-PTC News

  • Share