Advertisment

AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ

author-image
Shanker Badra
Updated On
New Update
AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ
Advertisment
AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ:ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਦੇ ਵ੍ਹੱਟਸਐਪ ਗਰੁੱਪ 'ਚੋਂ ਬਾਗੀ ਨੇਤਾ ਅਲਕਾ ਲਾਂਬਾ ਨੂੰ ਬਾਹਰ ਕੱਢ ਦਿੱਤਾ ਹੈ।ਇਸ ਤੋਂ ਬਾਅਦ ਅਲਕਾ ਲਾਂਬਾ ਨੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।ਇਸ ਦੌਰਾਨ ਅਲਕਾ ਲਾਂਬਾ ਨੇ ਕਈ ਟਵੀਟ ਕੀਤੇ ਹੈ ਪਰ ਇੱਕ ਬਹੁਤ ਹੀ ਭਾਵੁਕ ਟਵੀਟ ਕੀਤਾ ਹੈ ,ਉਸ ਤੋਂ ਲੱਗਦਾ ਹੈ ਕਿ ਉਹ ਪਾਰਟੀ ਛੱਡਣ ਵਾਲੀ ਹੈ।  AAP MLA Alka Lamba Kejriwal removed from WhatsApp groups AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ ਉਨ੍ਹਾਂ ਕਿਹਾ ਕਿ ਗੁੱਸਾ ਮੇਰੇ 'ਤੇ ਹੀ ਕਿਉਂ ਕੱਢਿਆ ਜਾ ਰਿਹਾ ਹੈ ,ਇਕੱਲੀ ਮੈਂ ਹੀ ਕਿਉਂ ? ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹੀ ਗੱਲ ਕਰਦੀ ਸੀ ,ਜੋ ਹਾਰ ਦੇ ਬਾਅਦ ਤੁਸੀਂ ਕਰ ਰਹੇ ਹੋ।ਉਨ੍ਹਾਂ ਨੇ ਕਿਹਾ ਕਿ ਕਦੇ ਗਰੁੱਪ 'ਚ ਐੱਡ ਕਰਦੇ ਹੋ ਤੇ ਕਦੇ ਬਾਹਰ ਕੱਢਦੇ ਹੋ।ਇਸ ਤੋਂ ਉੱਪਰ ਉੱਠ ਕੇ ਕੁੱਝ ਸੋਚਦੇ , ਗੱਲਾਂ ਕਰਦੇ ਅਤੇ ਗ਼ਲਤੀਆਂ 'ਤੇ ਚਰਚਾ ਕਰਦੇ ਅਤੇ ਸੁਧਾਰ ਕਰਕੇ ਅੱਗੇ ਵਧਦੇ।ਇਸ ਗਰੁੱਪ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੈ।
Advertisment
AAP MLA Alka Lamba Kejriwal removed from WhatsApp groups AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਅੰਦਰ ਨਹੀਂ ,ਇਸ ਲਈ ਮੈਂ ਪਾਰਟੀ ਦੇ ਬਾਹਰ ਤੋਂ ਹੀ ਇੱਕ ਸੁਬਚਿੰਤਕ ਦੀ ਤਰਫ਼ੋਂ ਸੁਝਾਅ ਦਿੰਦੀ ਰਹਾਂਗੀ ,ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ।ਅਗਰ ਦਿੱਲੀ ਜਿੱਤਣੀ ਹੈ ਤਾਂ ਅਰਵਿੰਦ ਨੂੰ ਦਿੱਲੀ 'ਤੇ ਫੋਕਸ਼ ਕਰਨਾ ਚਾਹੀਦਾ ਹੈ ਅਤੇ ਸਵਿਧਾਨ ਦੇ ਮੁਤਾਬਕ ਕਨਵੀਨਰ ਦਾ ਅਹੁਦਾ ਸੰਜੇ ਸਿੰਘ ਨੂੰ ਦੇਣਾ ਚਾਹੀਦਾ ਹੈ।  AAP MLA Alka Lamba Kejriwal removed from WhatsApp groups AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ ਦਰਅਸਲ 'ਚ ਵਿਧਾਇਕਾ ਅਲਕਾ ਲਾਂਬਾ ਪਿਛਲੇ ਕਾਫੀ ਸਮੇਂ ਤੋਂ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਨਾਰਾਜ਼ ਚੱਲ ਰਹੀ ਹੈ।ਉਸ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਪੱਖ 'ਚ ਚੋਣ ਪ੍ਰਚਾਰ ਵੀ ਨਹੀਂ ਕੀਤਾ ਸੀ।ਲਾਂਬਾ ਨੇ ਕਿਹਾ ਸੀ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਗਾਤਾਰ ਅਣਦੇਖੀ ਕਾਰਨ ਇਹ ਫ਼ੈਸਲਾ ਲਿਆ ਹੈ।  AAP MLA Alka Lamba Kejriwal removed from WhatsApp groups AAP ਵਿਧਾਇਕਾ ਅਲਕਾ ਲਾਂਬਾ ਨੇ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ , ਕੇਜਰੀਵਾਲ ਤੋਂ ਮੰਗਿਆ ਅਸਤੀਫਾ ਜ਼ਿਕਰਯੋਗ ਹੈ ਕਿ ਇਹ ਦੂਸਰੀ ਵਾਰ ਅਲਕਾ ਲਾਂਬਾ ਨੂੰ ਵ੍ਹੱਟਸਐਪ ਗਰੁੱਪ 'ਚੋਂ ਬਾਹਰ ਕੱਢ ਦਿੱਤਾ ਹੈ।ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਵ੍ਹੱਟਸਐਪ ਗਰੁੱਪ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ।ਪਿਛਲੇ ਸਾਲ ਦਸੰਬਰ 'ਚ ਸਿੱਖ ਦੰਗਾ ਮਾਮਲੇ 'ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਾਪਸ ਤੋਂ ਭਾਰਤ ਰਤਨ ਲੈਣ ਦੇ ਵਿਧਾਨ ਸਭਾ 'ਚ ਰੱਖੇ ਗਏ ਕਥਿਤ ਪ੍ਰਸਤਾਵ ਦੇ ਵਿਰੋਧ ਪਿੱਛੋਂ ਹੀ ਲਾਂਬਾ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਚ ਤਣਾਅ ਚੱਲ ਰਿਹਾ ਹੈ। -PTCNews -
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment