ਪੰਜਾਬ

ਆਪ ਵਿਧਾਇਕ ਵੱਲੋਂ ਮੁਲਾਜ਼ਮਾਂ ਨਾਲ ਹੋਈ ਬਹਿਸਬਾਜ਼ੀ ਦਾ ਮਾਮਲਾ ਭਖਿਆ, 25 ਜੁਲਾਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਕੀਤਾ ਐਲਾਨ

By Riya Bawa -- July 24, 2022 12:16 pm -- Updated:July 24, 2022 12:19 pm

ਜਲੰਧਰ: ਆਪ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨਾਲ ਹੋਈ ਬਹਿਸਬਾਜ਼ੀ ਦਾ ਵਿਵਾਦ ਹੋਰ ਭਖਿਆ ਗਿਆ ਹੈ। ਇਸ ਵਿਚਾਲੇ ਅੱਜ ਡੀਸੀ ਦਫ਼ਤਰ ਮੁਲਾਜ਼ਮਾਂ ਦੇ ਹੱਕ ਵਿੱਚ ਪੀਸੀਐਸ ਅਫ਼ਸਰਾਂ ਦੀ ਐਸੋਸੀਏਸ਼ਨ ਨਿੱਤਰੀ ਹੈ। ਇਸ ਦੌਰਾਨ ਪੀਸੀਐਸ ਅਫ਼ਸਰਾਂ ਨੇ ਆਪ ਵਿਧਾਇਕ ਦੇ ਵਤੀਰੇ ਦੀ ਨਿਖੇਧੀ ਵੀ ਕੀਤੀ ਹੈ। ਇਸ ਦੇ ਨਾਲ ਹੀ ਪੀਸੀਐਸ ਅਫ਼ਸਰਾਂ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਡਟਣ ਦਾ ਐਲਾਨ ਵੀ ਕੀਤਾ ਹੈ।

ਇਸ ਦੇ ਨਾਲ ਹੀ ਡੀ ਸੀ ਦਫ਼ਤਰ ਮੁਲਾਜ਼ਮਾਂ ਨੇ ਆਪ ਵਿਧਾਇਕ ਖ਼ਿਲਾਫ਼ 25 ਜੁਲਾਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਨਾਲ ਹੀ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਵਿਧਾਇਕ ਦਾ ਸੋਮਵਾਰ ਨੂੰ ਪੁਤਲਾ ਸਾੜੇ ਜਾਣ ਦਾ ਪ੍ਰੋਗਰਾਮ ਵੀ ਹੈ।

ਦਫ਼ਤਰਾਂ 'ਚ ਵਿਧਾਇਕ ਦੀ ਬੇਲੋੜੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ ਬਰਦਾਸ਼ਤ : ਜੁਆਇੰਟ ਐਕਸ਼ਨ ਕਮੇਟੀ

ਦੱਸ ਦੇਈਏ ਕਿ  22 ਜੁਲਾਈ ਨੂੰ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਡੀ.ਸੀ. ਦਫ਼ਤਰ ਜਲੰਧਰ ਵਿਖੇ ਜਾ ਕੇ ਚੈਕਿੰਗ ਦੇ ਬਹਾਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਗੈਰ ਜ਼ਿੰਮੇਵਾਰ ਤੇ ਬਦਸਲੂਕੀ ਵਾਲਾ ਵਤੀਰਾ ਕੀਤਾ ਗਿਆ ਸੀ। ਇਸ ਨੂੰ ਲੈ ਕੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਦਫ਼ਤਰਾਂ 'ਚ ਵਿਧਾਇਕ ਦੀ ਬੇਲੋੜੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ ਬਰਦਾਸ਼ਤ : ਜੁਆਇੰਟ ਐਕਸ਼ਨ ਕਮੇਟੀ

ਇਹ ਵੀ ਪੜ੍ਹੋ : ਦਿੱਲੀ 'ਚ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਇਕ ਦੀ ਮੌਤ, 3 ਜ਼ਖਮੀ, ਬਚਾਅ ਕਾਰਜ ਜਾਰੀ

ਇਸ ਸਬੰਧੀ ਬੀਤੇ ਦਿਨੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ, ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਤੇ ਤੇਜਿੰਦਰ ਸਿੰਘ ਨੰਗਲ ਜਨਰਲ ਸਕੱਤਰ ਨੇ ਦੱਸਿਆ ਕਿ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਉਤੇ ਬਿਨਾਂ ਕਿਸੇ ਸਬੂਤ ਦੇ ਕੁਰੱਪਸ਼ਨ ਦੇ ਦੋਸ਼ ਲਗਾਏ ਗਏ ਹਨ ਜਿਸ ਸਬੰਧੀ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸੋਮਵਾਰ 25 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਹਿਯੋਗ ਦੀ ਮੰਗ ਕੀਤੀ ਹੈ।

-PTC News

  • Share