ਮੁੱਖ ਖਬਰਾਂ

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ 'ਆਪ' ਤਣਾਅ 'ਚ, ਪਾਰਟੀ ਵੱਲੋਂ ਭਗਵੰਤ ਮਾਨ ਨੂੰ ਰੋਡ ਸ਼ੋਅ 'ਚ ਉਤਾਰਨ ਦੀ ਤਿਆਰੀ

By Jasmeet Singh -- June 15, 2022 3:43 pm

ਸੰਗਰੂਰ, 15 ਜੂਨ: ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (Aam Admi Party) ਇਸ ਵੇਲੇ ਤਣਾਅ ਵਿਚ ਦਿੱਖ ਰਹੀ ਹੈ। ਪਾਰਟੀ ਲਈ ਇਹ ਮੁਸੀਬਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੈਦਾ ਹੋਈ ਹੈ। ਹੁਣ ਸੰਗਰੂਰ ਸੀਟ (Sangrur Seat) ਜਿੱਤਣ ਲਈ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਆਪ ਰੋਡ ਸ਼ੋਅ 'ਚ ਉਤਾਰਨ ਦੀ ਤਰਕੀਬ ਬਣਾਈ ਹੈ ਕਿਓਂਕਿ ਉਹ ਮੂਸੇਵਾਲਾ ਕਤਲੇਆਮ ਨੂੰ ਲੈ ਕੇ ਬੁਰੀ ਤਰਾਂ ਘਿਰੀ ਹੋਈ ਹੈ।


ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਐਲਪੀਜੀ ਕੁਨੈਕਸ਼ਨ ਲੈਣਾ ਹੋਇਆ ਮਹਿੰਗਾ

'ਆਪ' ਸਰਕਾਰ (AAP Government) ਨੇ ਸੁਰੱਖਿਆ ਖਤਰੇ ਦੇ ਬਾਵਜੂਦ ਮੂਸੇਵਾਲਾ (Moosewala) ਦੀ ਸੁਰੱਖਿਆ 'ਚ ਕਟੌਤੀ ਕਰ ਦਿੱਤੀ ਸੀ। ਅਗਲੇ ਹੀ ਦਿਨ ਮੂਸੇਵਾਲਾ ਮਾਰਿਆ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਚ ਕਤਲ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਟਿਆਲਾ ਵਿੱਚ ਝੜਪ ਹਿੰਸਾ, ਜਲੰਧਰ, ਫਿਰੋਜ਼ਪੁਰ ਅਤੇ ਫਰੀਦਕੋਟ ਵਿੱਚ ਖਾਲਿਸਤਾਨ ਦੇ ਸਮਰਥਨ 'ਚ ਨਾਰਿਆਂ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਚੁੱਕ ਰਹੀਆਂ ਹਨ।

ਜਿੱਥੇ ਹੁਣ ਸੰਗਰੂਰ ਜ਼ਿਮਨੀ ਚੋਣ (Sangrur Lok Sabha Elections) ਜਿੱਤਣ ਲਈ ਆਮ ਆਦਮੀ ਪਾਰਟੀ (Aam Admi Party) ਨੇ ਪਹਿਲਾਂ ਹੀ 6 ਮੰਤਰੀਆਂ ਦੀ ਡਿਊਟੀ ਲਗਾਈ ਹੋਈ ਹੈ। ਜੋ ਕਿ ਲਗਾਤਾਰ ਪਾਰਟੀ ਪ੍ਰਚਾਰ ਵਿੱਚ ਲੱਗੇ ਹੋਏ ਹਨ, ਸਰਕਾਰ ਦੇ 6 ਮੰਤਰੀ ਬ੍ਰਹਮਸ਼ੰਕਰ ਜ਼ਿੰਪਾ, ਮੀਤ ਹੇਅਰ, ਹਰਭਜਨ ਸਿੰਘ, ਕੁਲਦੀਪ ਧਾਲੀਵਾਲ, ਲਾਲਜੀਤ ਭੁੱਲਰ ਅਤੇ ਡਾ: ਬਲਜੀਤ ਕੌਰ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਹੁਣ ਪਾਰਟੀ ਵੱਲੋਂ ਪੰਜਾਬ ਭਰ ਦੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਤਾਇਨਾਤ ਕੀਤਾ ਗਿਆ ਹੈ। ਸੰਗਰੂਰ ਸੀਟ (Sangrur Seat) ਲਈ 23 ਜੂਨ ਨੂੰ ਵੋਟਾਂ ਪੈਣੀਆਂ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਏਅਰਪੋਰਟ ਲਈ ਬੱਸ ਨੂੰ ਦਿੱਤੀ ਹਰੀ ਝੰਡੀ

ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਭਗਵੰਤ ਮਾਨ (Bhagwant Mann) ਦਾ ਗੜ੍ਹ ਰਹੀ ਹੈ। 2019 ਵਿੱਚ, ਜਦੋਂ 'ਆਪ' ਦੇ ਸਾਰੇ ਲੋਕ ਸਭਾ ਉਮੀਦਵਾਰ ਹਾਰ ਗਏ, ਭਗਵੰਤ ਮਾਨ ਇੱਥੋਂ ਜਿੱਤਣ ਵਿੱਚ ਕਾਮਯਾਬ ਰਹੇ। ਇੱਥੋਂ ਤੱਕ ਕਿ ਮੋਦੀ ਲਹਿਰ ਵੀ ਉਨ੍ਹਾਂ ਅੱਗੇ ਫੇਲ ਸਾਬਿਤ ਹੋਈ ਸੀ। ਇਸ ਵਾਰ ਉਹ ਧੂਰੀ ਵਿਚ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਪਾਰਟੀ ਨੂੰ ਬਹੁਮਤ ਮਿਲਿਆ ਤਾਂ ਉਨ੍ਹਾਂ ਨੇ ਸੀਐਮ ਬਣਨ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

-PTC News

  • Share