ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ

AAP Rupnagar MLA Amarjeet Singh Sandoa Join in Congress
ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ:ਲੋਕ ਸਭਾ ਚੋਣਾਂ ਦੇ ਦੌਰਾਨ ਹੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪ ਦਾ ਪੱਲਾ ਛੱਡ ਕਾਂਗਰਸ ‘ਚ ਸ਼ਾਮਿਲ ਹੋ ਗਏ।ਮਿਲੀ ਜਾਣਕਾਰੀ ਮੁਤਾਬਕ ਉਹ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਹਨ।

AAP Rupnagar MLA Amarjeet Singh Sandoa Join in Congress

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ

ਵਿਧਾਇਕ ਅਮਰਜੀਤ ਸੰਦੋਆ ਦਾ ਕਾਂਗਰਸ ਵਿੱਚ ਸ਼ਾਮਿਲ ਹੋਣਾ ਕਿਸੇ ਸਿਆਸੀ ਖਤਰੇ ਤੋਂ ਘੱਟ ਨਹੀਂ ਹੈ।ਸੰਦੋਆ ਦੀ ਦਲ ਬਦਲੀ ਤੋਂ ਕੁਝ ਦਿਨ ਪਹਿਲਾਂ ਹੀ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ।ਇੱਕ ਪਾਸੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਸਿਖਰ ‘ਤੇ ਹੈ , ਦੂਜੇ ਪਾਸੇ ਆਪ ਵਿਧਾਇਕਾਂ ਦਾ ਪਾਰਟੀ ਤੋਂ ਦੂਰ ਹੋਣਾ ਪਾਰਟੀ ਦੇ ਡਿੱਗ ਰਹੇ ਗ੍ਰਾਫ ‘ਤੇ ਦੋਹਰੀ ਸੱਟ ਮਾਰ ਰਿਹਾ ਹੈ।

AAP Rupnagar MLA Amarjeet Singh Sandoa Join in Congress

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ

ਵਿਧਾਇਕ ਸੰਦੋਆ ਦੇ ਪਾਲਾ ਬਦਲਣ ਨਾਲ ਹੁਣ ਆਪ ਨੂੰ ਵਿਧਾਨ ਸਭਾ ਵਿੱਚ ਵੀ ਵਿਰੋਧੀ ਧਿਰ ਬਣੇ ਰਹਿਣ ਵਿੱਚ ਮੁਸ਼ਕਿਲ ਆ ਸਕਦੀ ਹੈ ਕਿਉਂਕਿ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਪਾਰਟੀ ਅਤੇ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਹਨ।ਇਸ ਦੇ ਨਾਲ ਹੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਸਮੇਤ ਚਾਰ ਵਿਧਾਇਕਾਂ ਨੇ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ।ਇਸ ਤੋਂ ਇਲਾਵਾ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀ ਮੈਂਬਰਸ਼ਿਪ ‘ਤੇ ਵੀ ਸਵਾਲੀਆ ਨਿਸ਼ਾਨ ਹੈ ਕਿਉਂਕਿ ਖੁਦ ਫੂਲਕਾ ਵੀ ਅਸਤੀਫ਼ੇ ਲਈ ਵਿਧਾਨ ਸਭਾ ਸਪੀਕਰ ਨੂੰ ਲਿਖ ਚੁੱਕੇ ਹਨ।ਹੁਣ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਬਦਲੇ ਹੋਏ ਸਮੀਕਰਨਾਂ ਵਿਚਕਾਰ ਆਪ ਦੇ ਹੱਥੋਂ ਵਿਰੋਧੀ ਧਿਰ ਹੋਣ ਦਾ ਮਾਣ ਗੁਆਚੇ ਜਾਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

AAP Rupnagar MLA Amarjeet Singh Sandoa Join in Congress

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ -ਤੀਲਾ , ਇਸ ਵਿਧਾਇਕ ਨੇ ਫੜਿਆ ਕਾਂਗਰਸ ਦਾ ਪੱਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਨਗਾਂਵ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਾਂਤਨੂੰ ਠਾਕੁਰ ਸੜਕ ਹਾਦਸੇ ‘ਚ ਹੋਏ ਗੰਭੀਰ ਜ਼ਖਮੀ

ਦੱਸ ਦੇਈਏ ਕਿ ਅਮਰਜੀਤ ਸਿੰਘ ਸੰਦੋਆ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਨਾਲ ਨਰਾਜ਼ ਚੱਲ ਰਹੇਸਨ ,ਜਿਸ ਕਰਕੇ ਆਪ ਦੇ ਪ੍ਰੋਗਰਾਮਾਂ ‘ਚੋਂ ਗਾਇਬ ਰਹਿੰਦੇ ਸਨ ਪਰ ਅੱਜ ਸੰਦੋਆ ਨੇ ਕਾਂਗਰਸ ਦਾ ਪੱਲਾ ਫ਼ੜ ਲਿਆ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ