Thu, Apr 25, 2024
Whatsapp

‘ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

Written by  Riya Bawa -- June 23rd 2022 12:41 PM
‘ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

‘ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਪਟਿਆਲਾ ਨਿਵਾਸੀ ਗਗਨਦੀਪ ਸਿੰਘ ਚੱਢਾ ਪਿਛਲੇ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਤੋਂ ਪੀੜਤ ਸਨ , ਜਿਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਹੀ ਦਿੱਲੀ ਦੇ ਏਮਸ ਹਸਪਤਾਲ ਤੋਂ ਦਿਲ ਦੀ ਸਰਜਰੀ ਕਰਵਾਈ ਸੀ। ‘ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ, ਸੀਨੀਅਰ ਆਗੂਆਂ ਨੇ ਪ੍ਰਗਟਾਇਆ ਦੁੱਖ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਆਗੂਆਂ ਨੇ ਗਗਨਦੀਪ ਚੱਢਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵੀਟ ਕਰਦਿਆਂ CM ਮਾਨ ਨੇ ਕਿਹਾ ਕਿ ‘ਯਕੀਨ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੇ ਸਾਡੇ ਸਾਥੀ, ਜੁਝਾਰੂ ਵਲੰਟੀਅਰ, ਪੰਜਾਬ ‘ਚ ਸਾਡਾ ਸੰਗਠਨ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਸਾਡੇ ਵਿੱਚਕਾਰ ਨਹੀਂ ਰਹੇ..ਇਸ ਘੜੀ ‘ਚ ਪੂਰੀ ਪਾਰਟੀ ਪਰਿਵਾਰ ਨਾਲ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।’

ਇਹ ਵੀ ਪੜ੍ਹੋ: SSR Case: NCB ਨੇ ਅਦਾਲਤ 'ਚ ਰੀਆ ਚੱਕਰਵਰਤੀ 'ਤੇ ਲਗਾਏ ਦੋਸ਼, ਅਗਲੀ ਸੁਣਵਾਈ 12 ਜੁਲਾਈ ਨੂੰ ਹੋਵੇਗੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਗਗਨਦੀਪ ਸਿੰਘ ਚੱਢਾ ਦੇ ਬੇਵਕਤੀ ਦਿਹਾਂਤ 'ਤੇ ਬਹੁਤ ਹੀ ਸਦਮੇ ਵਿਚ ਅਤੇ ਦੁਖੀ ਹਾਂ। ਪੰਜਾਬ ਵਿਚ 'ਆਪ' ਦੇ ਸੰਗਠਨ ਨੂੰ ਬਣਾਉਣ ਵਿਚ ਉਹਨਾਂ ਦੇ ਯੋਗਦਾਨ ਅਤੇ ਲੋਕਾਂ ਦੀ ਸੇਵਾ ਲਈ ਉਹਨਾਂ ਦੇ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਦੇ ਪਰਿਵਾਰ ਨਾਲ ਹਮਦਰਦੀ। ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ”। ‘ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦਿਹਾਂਤ, ਸੀਨੀਅਰ ਆਗੂਆਂ ਨੇ ਪ੍ਰਗਟਾਇਆ ਦੁੱਖ ਇਸ ਦੁਖਦਾਈ ਸਮੇਂ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਗਗਨਦੀਪ ਸਿੰਘ ਚੱਢਾ ਦੀ ਮੌਤ ਨਾਲ ਪਰਿਵਾਰ ਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । -PTC News

Top News view more...

Latest News view more...