ਆਸ਼ਿਕੀ ਫ਼ਿਲਮ ਅਦਾਕਾਰ ਨੂੰ ਪਿਆ ਦਿਮਾਗੀ ਦੌਰਾ, ਸ਼ੁਭਚਿੰਤਕ ਕਰ ਰਹੇ ਸਿਹਤਯਾਬੀ ਦੀਆਂ ਦੁਆਵਾਂ

By Jagroop Kaur - November 30, 2020 6:11 pm

1990 ਦੀ ਸੁਪਰਹਿੱਟ ਫ਼ਿਲਮ ‘ਆਸ਼ਿਕੀ’ ਨਾਲ ਰਾਤੋ-ਰਾਤ ਸਟਾਰ ਬਣੇ ਅਦਾਕਾਰ ਰਾਹੁਲ ਰਾਏ ਨੂੰ ਦਿਮਾਗੀ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਊਨਾ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ 54 ਸਾਲਾ ਅਦਾਕਾਰ ਰਾਹੁਲ ਰਾਏ ਨੂੰ 7 ਦਿਨ ਪਹਿਲਾਂ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ|

Aashiqui actor Rahul Roy suffers brain stroke while shooting in Kargil,  admitted in hospital | Celebrities News – India TV

ਇਸ ਦੌਰਾਨ ਦਿਮਾਗੀ ਦੌਰਾ ਪਿਆ ਸੀ ਤੇ ਉਨ੍ਹਾਂ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 28-29 ਨਵੰਬਰ ਦੀ ਦਰਮਿਆਨੀ ਰਾਤ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

Aashiqui' Actor Rahul Roy Suffers Brain Stroke, Hospitalised; Tests  Negative For COVID-19

ਰਾਹੁਲ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਹਨ। ਕੋਵਿਡ ਕਾਰਨ ਉਨ੍ਹਾਂ ਨੂੰ ਸਾਵਧਾਨੀ ਵਜੋਂ ਆਈ. ਸੀ. ਯੂ. ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਰਾਹੁਲ ਰਾਏ ਦੀ ਕੋਵਿਡ ਰਿਪੋਰਟ ਨੈਗੇਟਿਵ ਹੈ। ਉਥੇ ਹੀ ਇਹ ਵੀ ਦੱਸ ਦਈਏ ਕਿ ਰਾਹੁਲ ਦੀ ਸਿਹਤ ਨਾਸਾਜ਼ ਹੋਣ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਦੇ ਸਾਰੇ ਸ਼ੁਭਚਿੰਤਕ ਉਸ ਲਈ ਦੁਬਾਰਾ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।Rahul Roy health | Aashiqui fame Rahul Roy suffers brain stroke: Here's why  the actor 'walked away' from Bollywood

ਜਿੰਨਾ ਵਿਚ ਉਹਨਾਂ ਦੀ ਬਿੱਗ ਬੌਸ ਸੀਜ਼ਨ 1 ਦੇ ਕੁਝ ਪ੍ਰਤੀਯੋਗੀ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਰਾਹੁਲ ਰਾਏ ਦੀ ਭੈਣ ਪ੍ਰਿਅੰਕਾ ਰਾਏ ਨੇ ਵੀ ਆਪਣੇ ਭਰਾ ਦੀ ਸਿਹਤ ’ਚ ਸੁਧਾਰ ਹੋਣ ਦੀ ਗੱਲ ਆਖੀ ਹੈ।

adv-img
adv-img