ਮਨੋਰੰਜਨ ਜਗਤ

ਅਭਿਨਵ ਸ਼ੁਕਲਾ ਦੇ ਭਰਾ ਦੀ ਕੁੱਟਮਾਰ ਦਾ ਮਾਮਲਾ: ਇਕ ਟਵੀਟ ਨੇ ਪੁਲਸ ਨੂੰ ਪਾਈਆਂ ਭਾਜੜਾਂ, ਜਾਣੋ ਪੂਰਾ ਮਾਮਲਾ

By Riya Bawa -- January 25, 2022 1:33 pm -- Updated:January 25, 2022 1:50 pm

ਨਵੀਂ ਦਿੱਲੀ:  ਟੀਵੀ ਅਤੇ ਬਿੱਗ ਬੌਸ 14 ਨਾਲ ਚਰਚਾ ਦਾ ਹਿੱਸਾ ਰਹਿ ਚੁੱਕੇ ਅਭਿਨਵ ਸ਼ੁਕਲਾ ਅੱਜ ਕੱਲ ਬਹੁਤ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਨ। ਦੱਸ ਦਈਏ ਕਿ ਅਦਾਕਾਰ ਦੇ ਚਚੇਰੇ ਭਰਾ 30 ਦਿਨਾਂ ਤੋਂ ਹਸਪਤਾਲ ਦੇ ICU ਵਿੱਚ ਗੰਭੀਰ ਹਾਲਤ ਵਿੱਚ ਦਾਖ਼ਿਲ ਸੀ। ਅਭਿਨਵ ਦੇ ਚਚੇਰੇ ਭਰਾ ਨੂੰ ਕਿਸੇ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੈ ਕਿ ਇਸ ਵੇਲੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਪੰਜਾਬ ਪੁਲਿਸ ਨੂੰ ਐਫ.ਆਈ.ਆਰ ਦਰਜ ਕਰਨ ਦੀ ਅਪੀਲ ਕੀਤੀ ਹੈ।

ਅਭਿਨਵ ਨੇ ਹਸਪਤਾਲ ਦੇ ਬੈੱਡ 'ਤੇ ਪਏ ਆਪਣੇ ਜ਼ਖਮੀ ਚਚੇਰੇ ਭਰਾ ਦੀ ਫੋਟੋ ਸ਼ੇਅਰ ਕਰਦਿਆਂ ਦੱਸਿਆ ਕਿ ਉਸਦੇ ਭਰਾ ਨੂੰ 30 ਦਿਨਾਂ ਤੋਂ ICU ਵਿੱਚ ਰਹਿਣ ਤੋਂ ਬਾਅਦ ਅਧਰੰਗ ਹੋ ਗਿਆ ਹੈ ਪਰ ਹਲੇ ਤੱਕ ਐਫ.ਆਈ.ਆਰ ਦਰਜ ਕਾਮਜਾਬ ਨਹੀਂ ਹੋਏ। ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਅਭਿਨਵ ਨੇ ਆਪਣੇ ਟਵੀਟ 'ਚ ਲਿਖਿਆ "ਮੇਰੇ ਚਚੇਰੇ ਭਰਾ ਨੂੰ ਬੇਹੋਸ਼ੀ ਦੀ ਹਾਲਤ 'ਚ ਬੇਰਹਿਮੀ ਨਾਲ ਕੁੱਟਿਆ ਗਿਆ। ਕੱਪੜੇ ਫਟ ਗਏ ਸਨ। ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ, 30 ਦਿਨਾਂ ਤੋਂ ਆਈਸੀਯੂ ਵਿੱਚ ਹੈ। ਹੁਣ ਉਹ ਅਧਰੰਗ ਦਾ ਸ਼ਿਕਾਰ ਹੈ। ਬਹੁਤ ਕੁਝ ਹੋ ਚੁੱਕਾ ਹੈ ਪਰ ਹਰ ਕੋਈ ਐਫਆਈਆਰ ਦਰਜ ਕਰਨ ਲਈ ਥਾਣੇ ਅੱਗੇ ਬੇਨਤੀ ਕਰ ਰਿਹਾ ਹੈ।"

ਆਪਣੀ ਪੋਸਟ ਵਿੱਚ ਪੰਜਾਬ ਪੁਲਿਸ ਨੂੰ ਟੈਗ ਕਰਨ ਦੇ ਨਾਲ, ਅਭਿਨਵ ਨੇ ਆਪਣੇ ਭਰਾ ਦੇ ਵੇਰਵੇ ਵੀ ਸਾਂਝੇ ਕੀਤੇ ਹਨ। ਉਸ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਦਾ ਨਾਂ ਮਹੇਸ਼ ਸ਼ਰਮਾ ਹੈ। ਉਮਰ 36 ਸਾਲ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਿਸ ਨੂੰ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।

-PTC News

  • Share