ਅਬੋਹਰ ਰੈਲੀ ਨੇ ਵਿਗਾੜਿਆ ਕਾਂਗਰਸ ਦਾ “ਗਣਿਤ”

abohar pol khol rally shiromani akali dal

ਸ਼ਰੋਮਣੀ ਅਕਾਲੀ ਦਲ ਦੀ ਰੈਲੀ ਪੰਜਕੋਸ਼ੀ (ਅਬੋਹਰ ) ਵਿੱਚ ਜਾਰੀ ਹੈ।  ਮੰਚ ਉੱਤੇ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਮੌਜ਼ੂਦ ਹੈ।ਅਕਾਲੀ ਦਲ ਦੀ ਰੈਲੀ ਨੂੰ ਵੱਡਾ ਲੋਕ ਹੁੰਗਾਰਾ ਮਿਲਿਆ ਹੈ, ਜਿਥੇ ਅਕਾਲੀ ਵਰਕਰਾਂ ਵਿੱਚ ਉਤਸ਼ਾਹ ਵੇਖਦੇ ਹੀ ਬਣਦਾ ਸੀ।

ਵੱਡੇ ਵੱਡੇ ਬੈਨਰ ਲੈ ਕੇ ਪਹੁੰਚੇ ਅਕਾਲੀ ਵਰਕਰਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਕਿਸ ਕਦਰ ਪਿਆਰ ਕਰਦੀ ਹੈ।

ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਦੀ ਵੰਗਾਰ ਨੂੰ ਖਿੜੇ ਮੱਥੇ ਸਵੀਕਾਰਦਿਆਂ ਅਕਾਲੀ ਦਲ ਨੇ ਜਾਖੜ ਦੇ ਜੱਦੀ ਪਿੰਡ ਵਿੱਚ ਵੱਡੀ ਰੈਲੀ ਕਰ ਕੇ ਜਾਖੜ ਸਾਹਿਬ ਨੂੰ ਨਾ ਸਿਰਫ ਕਰਾਰਾ ਜਵਾਬ ਦਿੱਤਾ ਸਗੋਂ ਉਹ ਭੁਲੇਖੇ ਵੀ ਦੂਰ ਕਰ ਦਿੱਤੇ ਜੋ ਉਹ ਦਿਲ ਵੀ ਪਾਲੀ ਬੈਠੇ ਸੀ।

ਅਕਾਲੀ ਦਲ ਦੇ ਕਰਾਰੇ ਜਵਾਬ ਨੇ ਕਾਂਗਰਸ ਦੇ ਸਾਰੇ ਗਣਿਤ ਤੇ ਚੱਕਰਵਿਊ ਦੀਆਂ ਰੇਖਾਵਾਂ ਨੂੰ ਤੋੜ ਕੇ ਦਿੱਤਾ ਹੈ ਤੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਚਾਹੇ ਕਿੰਨੇ ਵੀ ਪਾਰਟੀ ਉੱਪਰ ਮਨਘੜਤ, ਬੇਬੁਨਿਆਦ ਤੇ ਤਰਕਹੀਣ ਇਲਜ਼ਾਮ ਲਗਾ ਲਵੇ ਪਰ ਪੰਜਾਬ ਦੀ ਜਨਤਾ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਪਿਆਰ ਕਰਦੀ ਹੈ।

— Ramandeep Sharma (PTC News)