ਸੋਸ਼ਲ ਮੀਡੀਆ 'ਤੇ ਬਣੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ ਨੌਜਵਾਨ, ਹੋਇਆ ਜਾਨਲੇਵਾ ਹਮਲਾ

By Jashan A - November 17, 2019 4:11 pm

ਸੋਸ਼ਲ ਮੀਡੀਆ 'ਤੇ ਬਣੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ ਨੌਜਵਾਨ, ਹੋਇਆ ਜਾਨਲੇਵਾ ਹਮਲਾ,ਅਬੋਹਰ: ਅਬੋਹਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਨੌਜਵਾਨ ਜਦੋਂ ਸੋਸ਼ਲ ਮੀਡੀਆ 'ਤੇ ਬਣੀ ਇਕ ਮਹਿਲਾ ਦੋਸਤ ਦੇ ਸੱਦੇ 'ਤੇ ਆਇਆ ਸੀ, ਪਰ ਉਸ ਦੀ ਦੋਸਤ ਦੀ ਥਾਂ ਉਥੇ ਖੜ੍ਹੇ ਕਰੀਬ ਅੱਧੀ ਦਰਜਨ ਤੋਂ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਧਮਰਾ ਕਰਕੇ ਸੁੱਟ ਦਿੱਤਾ।

ਮੌਕੇ 'ਤੇ ਮੌਜੂਦ ਇਕੱਠੇ ਹੋਏ ਲੋਕਾਂ ਨੇ ਉਸ ਅੱਧਮਰੀ ਹਾਲਾਤ 'ਚ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੋਂ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ।ਜਾਣਕਾਰੀ ਅਨੁਸਾਰ ਫਾਜ਼ਿਲਕਾ ਵਾਸੀ ਅਤੇ ਆਈ. ਟੀ. ਆਈ. ਵਿਦਿਆਰਥੀ ਸੁਨੀਲ ਕੁਮਾਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਆਈ. ਡੀ. 'ਤੇ ਇਕ ਕੁੜੀ ਉਸ ਦੀ ਦੋਸਤ ਬਣੀ ਹੋਈ ਸੀ ਤੇ ਉਸ ਨੂੰ ਮਿਲਣ ਉਹ ਅਬੋਹਰ ਆਇਆ ਸੀ।

ਹੋਰ ਪੜ੍ਹੋ:ਲੁਧਿਆਣਾ ਦੇ ਪਿੰਡ ਡੇਹਲੋਂ 'ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹ

ਪੀੜਤ ਸੁਨੀਲ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸ ਦਾ ਮੋਬਾਇਲ ਤੇ ਮੋਟਰਸਾਈਕਲ ਉਥੇ ਹੀ ਡਿੱਗ ਪਏ। ਉਸ ਵਲੋਂ ਦੱਸੇ ਗਏ ਪਤੇ ਅਨੁਸਾਰ ਡਾਕਟਰਾਂ ਨੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਉਹ ਹਸਪਤਾਲ ਪਹੁੰਚ ਗਏ।

ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸਮਾਗਮ ਦੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਦ ਸੁਨੀਲ ਉਥੋਂ ਇਥੇ ਆਇਆ ਅਤੇ ਉਸ ਦੇ ਨਾਲ ਕੀ ਹਾਦਸਾ ਹੋਇਆ।

-PTC News

adv-img
adv-img