ਪਤੀ ਦੇ ਸ਼ੱਕ ਦੀ ਬਲੀ ਚੜ੍ਹੀ 3 ਬੱਚਿਆਂ ਦੀ ਮਾਂ, ਦਿੱਤੀ ਦਰਦਨਾਕ ਮੌਤ

By Jashan A - October 09, 2019 7:10 pm

ਪਤੀ ਦੇ ਸ਼ੱਕ ਦੀ ਬਲੀ ਚੜ੍ਹੀ 3 ਬੱਚਿਆਂ ਦੀ ਮਾਂ, ਦਿੱਤੀ ਦਰਦਨਾਕ ਮੌਤ,ਅਬੋਹਰ: ਅਬੋਹਰ ਦੇ ਪਿੰਡ ਪੰਨੀਵਾਲਾ ਮਾਹਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਇਥੇ ਇੱਕ 3 ਬੱਚਿਆਂ ਦੀ ਮਾਂ ਪਤੀ ਦੇ ਸ਼ੱਕ ਦੀ ਬਲੀ ਚੜ੍ਹ ਗਈ।

Aboharਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਕੁਮਾਰ ਪੁੱਤਰ ਮਨਫੂਲ ਵਾਸੀ ਪੰਨੀਵਾਲਾ ਮਾਹਲਾ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਉਹ ਆਪਣੀ ਪਤਨੀ ਰਾਧਾ ਰਾਣੀ 'ਤੇ ਸ਼ੱਕ ਕਰਦਾ ਸੀ।ਜਿਸ ਦੇ ਚਲਦੇ ਉਸਨੇ ਬੁੱਧਵਾਰ ਸਵੇਰੇ ਕਰੀਬ 4-5 ਵਜੇ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਹੋਰ ਪੜ੍ਹੋ:3 ਭਰਾਵਾਂ ਤੇ ਪਿਓ ਦੀ ਮੌਤ ਮਗਰੋਂ ਕਿਸਾਨ ਬਣੀ ਮੁਕਤਸਰ ਦੀ ਇਹ ਮੁਟਿਆਰ

Aboharਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਕੁਮਾਰ, ਐਡੀਸ਼ਨਲ ਮੁਖੀ ਬਲਦੇਵ ਸਿੰਘ, ਮਹਿਲਾ ਸਬ ਇੰਸਪੈਕਟਰ ਚੰਚਲ ਤੇ ਚੌਕੀ ਕਲੱਰਖੇੜਾ ਮੁਖੀ ਬਲਵੀਰ ਸਿੰਘ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਬ੍ਰਾਮਦ ਕਰ ਲਿਆ ਗਿਆ ਹੈ, ਛੇਤੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

adv-img
adv-img