Fri, Apr 19, 2024
Whatsapp

ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

Written by  Jashan A -- October 20th 2019 12:06 PM
ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਵਿਅਕਤੀ ਨੇ ਪਹਿਲਾਂ ਆਪਣੀਆਂ 2 ਲੜਕੀਆਂ ਨੂੰ ਮਾਰੀ ਗੋਲੀ, ਮਗਰੋਂ ਖ਼ੁਦ ਵੀ ਕੀਤੀ ਖ਼ੁਦਕੁਸ਼ੀ,ਅਬੋਹਰ: ਪੰਜਾਬ ਦੇ ਅਬੋਹਰ ਨਾਲ ਲੱਗਦੇ ਪਿੰਡ ਅਲੀਪੁਰਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਥੇ ਇੱਕ ਵਿਅਕਤੀ ਨੇ ਪਹਿਲਾਂ ਆਪਣੀਆਂ 2 ਜਵਾਨ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਤੇ ਮਗਰੋਂ ਖੁਦ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। Murderਇਸ ਘਟਨਾ ਤੋਂ ਬਾਅਦ ਪਿੰਡ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਹਨੂਮਾਨ, ਰਮਨਦੀਪ (20) ਅਤੇ ਅਮਨਦੀਪ ਵਜੋਂ ਹੋਈ ਹੈ। ਹੋਰ ਪੜ੍ਹੋ: ਅਜਨਾਲਾ ਦੇ ਪਿੰਡ ਲੱਖੋਵਾਲ 'ਚ ਮਿਲਿਆ ਪਾਕਿਸਤਾਨੀ ਗੁਬਾਰਾ..! Murderਉਧਰ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਵਾਰਦਾਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। -PTC News


Top News view more...

Latest News view more...