Advertisment

ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ

author-image
Jashan A
Updated On
New Update
ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
Advertisment
ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ,ਅਬੋਹਰ: ਅਬੋਹਰ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਬਾਰਿਸ਼ ਲੋਕਾਂ ਦੀ ਮੁਸੀਬਤ ਬਣ ਕੇ ਆਈ ਹੈ। ਬਾਰਿਸ਼ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹਨ।ਸਥਾਨਕ ਪ੍ਰਸ਼ਾਸਨ ਵੱਲੋਂ ਡਿੱਗ ਰਹੇ ਮਕਾਨਾਂ ਦਾ ਲਗਾਤਾਰ ਸਰਵੇ ਕਰਵਾਇਆ ਜਾ ਰਿਹਾ ਹੈ। publive-imageਜਾਣਕਾਰੀ ਅਨੁਸਾਰ ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. ਜ਼ੀਰੋ 'ਚ ਬੀਤੀ ਰਾਤ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਉਨ੍ਹਾਂ ਦਾ ਕਾਫੀ ਸਾਮਾਨ ਟੁੱਟ ਗਿਆ। ਇਸੇ ਤਰ੍ਹਾਂ ਮੁਹੱਲਾ ਅਜੀਮਗੜ੍ਹ 'ਚ ਅਚਾਨਕ ਨੋਹਰੇ ਦੀ ਛੱਤ ਹੇਠਾਂ ਆ ਡਿੱਗੀ। ਹੋਰ ਪੜ੍ਹੋ :
Advertisment
ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ" publive-imageਇਸੇ ਤਰ੍ਹਾਂ ਆਲਮਗੜ੍ਹ ਵਾਸੀ ਬਾਬੂ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਬਾਰਸ਼ ਨਾਲ ਡਿੱਗ ਗਈ, ਜਿਸ ਕਰ ਕੇ ਕਮਰੇ 'ਚ ਰੱਖੀ ਕਣਕ ਦੀ ਇਕ ਟੈਂਕੀ, ਹਰੇ ਘਾਹ ਦੀ ਮਸ਼ੀਨ ਅਤੇ ਹੋਰ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ। publive-imageਉਥੇ ਹੀ ਈਦਗਾਹ ਬਸਤੀ ਗਲੀ ਨੰ. 4 ਵਾਸੀ ਕਮਲ ਪੁੱਤਰ ਬਲਵੀਰ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਪਰਿਵਾਰ ਸਮੇਤ ਬਾਹਰ ਬੈਠਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ। -PTC News-
punjab-news latest-punjab-news abohar-news latest-abohar-news abohar-news-in-punjabi home-collapse-news latest-home-collapse-news
Advertisment

Stay updated with the latest news headlines.

Follow us:
Advertisment