Fri, Apr 19, 2024
Whatsapp

ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ

Written by  Jashan A -- July 20th 2019 04:27 PM
ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ

ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ

ਅਬੋਹਰ: ਭਾਰੀ ਬਾਰਿਸ਼ ਕਾਰਨ 4 ਮਕਾਨਾਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ,ਅਬੋਹਰ: ਅਬੋਹਰ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਬਾਰਿਸ਼ ਲੋਕਾਂ ਦੀ ਮੁਸੀਬਤ ਬਣ ਕੇ ਆਈ ਹੈ। ਬਾਰਿਸ਼ ਕਾਰਨ ਲੋਕਾਂ ਦੇ ਮਕਾਨ ਡਿੱਗ ਰਹੇ ਹਨ।ਸਥਾਨਕ ਪ੍ਰਸ਼ਾਸਨ ਵੱਲੋਂ ਡਿੱਗ ਰਹੇ ਮਕਾਨਾਂ ਦਾ ਲਗਾਤਾਰ ਸਰਵੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. ਜ਼ੀਰੋ 'ਚ ਬੀਤੀ ਰਾਤ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਉਨ੍ਹਾਂ ਦਾ ਕਾਫੀ ਸਾਮਾਨ ਟੁੱਟ ਗਿਆ। ਇਸੇ ਤਰ੍ਹਾਂ ਮੁਹੱਲਾ ਅਜੀਮਗੜ੍ਹ 'ਚ ਅਚਾਨਕ ਨੋਹਰੇ ਦੀ ਛੱਤ ਹੇਠਾਂ ਆ ਡਿੱਗੀ। ਹੋਰ ਪੜ੍ਹੋ : ਕੇਰਲ ਹੜ੍ਹ ਪੀੜਤਾਂ ਨੇ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚਣ 'ਤੇ ਕਿਹਾ "ਧੰਨਵਾਦ ਪੰਜਾਬ" ਇਸੇ ਤਰ੍ਹਾਂ ਆਲਮਗੜ੍ਹ ਵਾਸੀ ਬਾਬੂ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਬਾਰਸ਼ ਨਾਲ ਡਿੱਗ ਗਈ, ਜਿਸ ਕਰ ਕੇ ਕਮਰੇ 'ਚ ਰੱਖੀ ਕਣਕ ਦੀ ਇਕ ਟੈਂਕੀ, ਹਰੇ ਘਾਹ ਦੀ ਮਸ਼ੀਨ ਅਤੇ ਹੋਰ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ। ਉਥੇ ਹੀ ਈਦਗਾਹ ਬਸਤੀ ਗਲੀ ਨੰ. 4 ਵਾਸੀ ਕਮਲ ਪੁੱਤਰ ਬਲਵੀਰ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਪਰਿਵਾਰ ਸਮੇਤ ਬਾਹਰ ਬੈਠਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ। -PTC News


Top News view more...

Latest News view more...