Wed, Apr 24, 2024
Whatsapp

ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ

Written by  Jashan A -- May 14th 2019 08:07 PM
ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ

ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ

ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ,ਅਬੋਹਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਸਿਆਸਤਦਾਨਾਂ ਵੱਲੋਂ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਅਬੋਹਰ ਦੌਰੇ 'ਤੇ ਹਨ, ਜਿਥੇ ਉਹਨਾਂ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ।ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ। [caption id="attachment_295215" align="aligncenter" width="300"]sad ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ[/caption] ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਲੋਕਾਂ ਨੂੰ ਅਕਾਲੀ ਦਲ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੇਸ਼ ਅਤੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ 'ਚ ਸੜਕਾਂ, ਹਸਪਤਾਲ, ਗਰੀਬਾਂ ਨੂੰ ਗੈਸ ਕੁਨੈਕਸ਼ਨ ਜਿਹੀਆਂ ਸਹੂਲਤਾਂ ਮੁਹਈਆ ਕਰਵਾਈਆਂ ਹਨ। ਉਥੇ ਹੀ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਸਾਰੇ ਖੋਖਲੇ ਹੁੰਦੇ ਨਜ਼ਰ ਰਹੇ ਹਨ। ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦਾ ਕੀਤਾ ਐਲਾਨ , ਮੱਖਣ ਸਿੰਘ ਲਾਲਕਾ ਨੂੰ ਬਣਾਇਆ ਪ੍ਰਧਾਨ [caption id="attachment_295216" align="aligncenter" width="300"]sad ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ[/caption] ਅੱਜ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ, ਭਾਵੇਂ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਦੀ ਹਰ ਕੋਈ ਕਾਂਗਰਸ ਸਰਕਾਰ ਤੋਂ ਦੁਖੀ ਹੈ।ਅੱਗੇ ਉਹਨਾਂ '84 ਮਾਮਲੇ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾਂ ਹੀ '84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ ਤੇ ਮੋਦੀ ਸਰਕਾਰ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ। [caption id="attachment_295214" align="aligncenter" width="300"]sad ਅਬੋਹਰ ਚੋਣ ਰੈਲੀ: ਦੇਸ਼ ਦੀ ਤਰੱਕੀ ਯੋਗ ਪ੍ਰਧਾਨ ਮੰਤਰੀ 'ਤੇ ਨਿਰਭਰ: ਸੁਖਬੀਰ ਬਾਦਲ[/caption] ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਦੇ ਆਏ ਹਨ ਤੇ ਹੁਣ ਵੀ ਝੂਠ ਦਾ ਸਹਾਰਾ ਲੈ ਕੇ ਸੱਤਾ 'ਚ ਆਏ ਸਨ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਪੰਜਾਬ ‘ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜ਼ਿਕਰ ਏ ਖਾਸ ਹੈ ਕਿ ਪੰਜਾਬ ‘ਚ 19 ਮਈ ਨੂੰ 13 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News


Top News view more...

Latest News view more...