Advertisment

ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ

author-image
Jashan A
Updated On
New Update
ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ
Advertisment
ਗਰਮੀਆਂ ਦੀਆਂ ਛੁੱਟੀਆਂ 'ਚ ਪੇਕੇ ਗਈ ਸੀ ਪਤਨੀ, ਪਿੱਛੋਂ ਪਤੀ ਨੇ ਕੀਤੀ ਆਤਮਹੱਤਿਆ,ਅਬੋਹਰ: ਅਬੋਹਰ ਦੇ ਪਿੰਡ ਧਰਾਂਗਵਾਲਾ 'ਚ ਇਕ ਵਿਅਕਤੀ ਨੇ ਆਪਣੇ ਘਰ ਵਿਚ ਗਾਰਡਰ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।ਮ੍ਰਿਤਕ ਦੀ ਪਹਿਚਾਣ ਬਲਵੰਤ ਪੁੱਤਰ ਬੀਰਬਲ ਰਾਮ ਵਜੋਂ ਹੋਈ ਹੈ। publive-imageਮ੍ਰਿਤਕ ਬਲਵੰਤ ਪੁੱਤਰ ਬੀਰਬਲ ਰਾਮ ਦੀ ਮਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਕਰੀਬ 6 ਵਜੇ ਉਹ ਬਲਵੰਤ ਸਿੰਘ ਨੂੰ ਚਾਹ ਦੇਣ ਗਈ ਤਾਂ ਵੇਖਿਆ ਕਿ ਬਲਵੰਤ ਕਮਰੇ ਵਿਚ ਲੱਗੇ ਗਾਰਡਰ 'ਤੇ ਫਾਹੇ ਨਾਲ ਲਟਕ ਰਿਹਾ ਸੀ। ਹੋਰ ਪੜ੍ਹੋ:ਪੁਲਿਸ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, 50 ਕਾਰਾਂ ਸੜ੍ਹ ਕੇ ਸੁਆਹ ਉਸਦੇ ਰੌਲਾ ਪਾਉਣ 'ਤੇ ਪਰਿਵਾਰਿਕ ਮੈਂਬਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ। ਲੋਕਾਂ ਨੇ ਇਸ ਗੱਲ ਦੀ ਸੂਚਨਾ ਅਬੋਹਰ ਦੀ ਸਦਰ ਥਾਣਾ ਪੁਲਸ ਨੂੰ ਦਿੱਤੀ। publive-imageਪਰਿਵਾਰਿਕ ਮੈਬਰਾਂ ਮੁਤਾਬਕ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ। ਉਸਦੀ ਪਤਨੀ ਗਰਮੀਆਂ ਦੀਆਂ ਛੁੱਟੀਆਂ ਵਿਚ ਪੇਕੇ ਗਈ ਹੋਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News-
abohar abohar-news latest-abohar-news abohar-news-in-punjabi youth-suicide-news latest-youth-suicide-news youth-suicide
Advertisment

Stay updated with the latest news headlines.

Follow us:
Advertisment