adv-img
News Ticker

ਸਪੈਸ਼ਲ ਕੈਡਰ 'ਚ ਰਾਖਵਾਂਕਰਨ ਖ਼ਤਮ ਕਰਨ ਨਾਲ 'ਆਪ' ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ : ਜਸਵੀਰ ਸਿੰਘ ਗੜ੍ਹੀ

By Ravinder Singh -- October 27th 2022 02:54 PM -- Updated: October 27th 2022 03:22 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਤਿਆਰ ਕੀਤੇ ਗਏ ਸਪੈਸ਼ਲ ਕੈਡਰ ਪਾਲਿਸੀ 'ਚ ਰਾਖਵਾਂਕਰਨ ਨੂੰ ਖ਼ਤਮ ਕਰਨ ਦੀ ਬਹੁਜਨ ਸਮਾਜ ਪਾਰਟੀ ਨੇ ਸਖਤ ਨਿਖੇਧੀ ਕੀਤੀ ਹੈ। ਜਾਰੀ ਬਿਆਨ 'ਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਚੁੱਕਿਆ ਹੈ ਜਦੋਂਕਿ ਦਲਿਤ ਪਿਛੜੇ ਵਰਗਾਂ ਦੇ ਹੱਕਾਂ ਉਤੇ ਡਾਕਾ ਮਾਰ ਰਿਹਾ ਅਰਵਿੰਦ ਕੇਜਰੀਵਾਲ ਕਰੰਸੀ ਉਤੇ ਮਾਤਾ ਲੱਛਮੀ ਤੇ ਭਗਵਾਨ ਗਣੇਸ਼ ਦੀ ਫੋਟੋ ਲਾਗੂ ਕਰਵਾਉਣ ਲਈ ਵਿਅਸਤ ਹਨ, ਜਦੋਂਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਦਲਿਤ ਤੇ ਪਿਛੜੇ ਵਰਗਾਂ ਨੂੰ ਦਿੱਤਾ ਰਾਖਵਾਂਕਰਨ ਰੱਦ ਕਰਕੇ ਬਾਬਾ ਸਾਹਿਬ ਅੰਬੇਡਕਰ ਵਿਰੋਧੀ ਵਿਚਾਰਧਾਰਾ ਤੇ ਚੱਲਕੇ ਕੰਮ ਕਰ ਰਹੇ ਹਨ।

ਸਪੈਸ਼ਲ ਕੈਡਰ 'ਚ ਰਾਖਵਾਂਕਰਨ ਖ਼ਤਮ ਕਰਨ ਨਾਲ 'ਆਪ' ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ : ਜਸਵੀਰ ਸਿੰਘ ਗੜ੍ਹੀਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ 7 ਮਹੀਨਿਆਂ ਦੇ ਕਾਰਜਕਾਲ 'ਚ ਦੂਜੀ ਵਾਰ ਰਾਖਵਾਂਕਰਨ ਉਤੇ ਹਮਲਾ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਸਪੈਸ਼ਲ ਕੈਡਰ ਦੀ ਲਿਆਂਦੀ ਗਈ ਪਾਲਿਸੀ 'ਚ ਰਾਖਵਾਂਕਰਨ ਨੂੰ ਸਰਕਾਰ ਨੇ ਜਾਣਬੁੱਝ ਕੇ ਖ਼ਤਮ ਕਰਕੇ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਹੋਰ ਵੱਖ-ਵੱਖ ਕੈਟਾਗਿਰੀਆਂ ਦੇ ਅਧਿਕਾਰਾਂ ਵੱਡਾ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਕੀਤਾ ਵੱਡਾ ਦਾਅਵਾ, ਪੁਤਿਨ ਨੇ 400 ਈਰਾਨੀ ਡਰੋਨਾਂ ਦੀ ਕੀਤੀ ਵਰਤੋਂ

ਗੜ੍ਹੀ ਨੇ ਕਿਹਾ ਕਿ 'ਆਪ' ਸਰਕਾਰ ਨੇ ਪਹਿਲਾਂ ਐਡਵੋਕੈਟ ਜਨਰਲ ਦੇ ਦਫ਼ਤਰ ਵਿਚੋਂ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਨੂੰ ਨਜ਼ਰਅੰਦਾਜ਼ ਕੀਤਾ। ਹੁਣ ਸੰਵਿਧਾਨ ਦੇ ਬਿਲਕੁਲ ਉਲਟ ਜਾਕੇ ਸਪੈਸ਼ਲ ਕੈਡਰ ਦੀ ਨੀਤੀ ਤਹਿਤ ਰਾਖਵਾਂਕਰਨ ਹੀ ਖਤਮ ਕਰ ਦਿੱਤਾ ਹੈ। ਗੜ੍ਹੀ ਨੇ ਕਿਹਾ ਕਿ ਡਾ. ਅੰਬੇਡਕਰ ਸਾਹਿਬ ਵੱਲੋਂ ਸੰਵਿਧਾਨ ਵਿੱਚ ਦਿੱਤੇ ਗਏ ਰਾਖਵਾਂਕਰਨ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦੇ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਬਹੁਜਨ ਸਮਾਜ ਪਾਰਟੀ ਦਲਿਤ ਭਾਈਚਾਰੇ, ਪਛੜੀਆਂ ਸ਼੍ਰੇਣੀਆਂ ਤੇ ਹੋਰ ਸਮੂਹ ਪੰਜਾਬੀਆਂ ਨੂੰ ਲਾਮਬੰਦ ਕਰਕੇ 'ਆਪ' ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ਨੂੰ ਮਜ਼ਬੂਤ ਤਰੀਕੇ ਨਾਲ ਲੜੇਗੀ।

-PTC News

 

  • Share